ਵਾਤਾਵਰਨ ਪ੍ਰੇਮੀਆਂ ਵੱਲੋਂ ਬੂਟੇ ਲਗਾ ਕੇ ਜਨਮ ਦਿਨ ਮਨਾਇਆ ਗਿਆ

ਨਕੋਦਰ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਦੇ ਉਪ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਵਾਤਾਵਰਨ ਪ੍ਰੇਮੀ ਸਤਿੰਦਰ ਮੱਟੂ ਵੱਲੋਂ ਆਪਣਾ ਜਨਮਦਿਨ ਛਾਂਦਾਰ ਅਤੇ ਫਲਾਂ ਵਾਲੇ ਬੁੱਟੇ ਲਗਾ ਕੇ ਮਨਾਇਆ ਗਿਆ ਜੌ ਕਿ ਵਾਤਾਵਰਨ ਨੂੰ ਬਚਾਉਣ ਅਤੇ ਹਰਿਆ ਭਰਿਆ ਰੱਖਣ ਲਈ ਬਹੁਤ ਹੀ ਸ਼ਲਘਾਯੋਗ ਉਪਰਾਲਾ ਹੈ। ਇਸ ਮੌਕੇ ਤੇ ਸਤਿੰਦਰ ਮੱਟੂ ਜੀ ਦੇ ਨਾਲ ਕਲੱਬ ਦੇ ਪ੍ਰਧਾਨ ਐਡਵਕੇਟ ਗੌਰਵ ਨਾਗਰਾਜ, ਸ. ਗੁਰਮੁਖ ਸਿੰਘ ਸੰਧੂ ਸਰਪੰਚ ਪਿੰਡ ਪੰਡੋਰੀ ਖਾਸ, ਜਸਵੰਤ ਸਿੰਘ ਪੰਡੋਰੀ, ਮੀਤ ਪੰਡੋਰੀ, ਚਰਨ ਸਿੰਘ, ਜੀਵਨ ਸਿੰਘ, ਸਟੀਫਨ ਪੰਡੋਰੀ, ਕੁਲਵਿੰਦਰ ਸ਼ੀਹਰਾ ਆਦਿ ਹੋਰ ਪਤਵੰਤੇ ਸੱਜਣ ਹਜ਼ਾਰ ਸਨ।
