ਵਾਰਡ ਨੰ 5 ਚ ਪੈਂਦੇ ਮੁਹੱਲਾ ਕ੍ਰਿਸ਼ਨ ਨਗਰ ਚ ਪਿਛਲੇ ਕਈ ਮਹੀਨਿਆਂ ਤੋਂ ਆ ਰਹੇ ਟੁੱਟੀਆਂ ਚ ਗੰਦੇ ਪਾਣੀ ਦੀ ਸਮੱਸਿਆ ਨੂੰ ਵਿਧਾਇਕ ਬੀਬੀ ਮਾਨ ਨੇ ਹੱਲ ਕਰਵਾਇਆ

ਨਕੋਦਰ 22 ਫਰਵਰੀ (ਸੁਮਿਤ ਢੀਂਗਰਾ) ਵਾਰਡ ਨੰ. 5 ਚ ਪੈਂਦੇ ਮੁਹੱਲਾ ਕ੍ਰਿਸ਼ਨ ਨਗਰ ਦੇ ਵਾਸੀ ਪਿਛਲੇ 7-8 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ, ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ, ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ, ਵਾਟਰ ਸਪਲਾਈ ਵਿਭਾਗ ਅਤੇ ਵਾਰਡ ਦੇ ਮੌਜੂਦਾ ਕੌਂਸਲਰ ਨੂੰ ਕਿਹਾ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਮੁਹੱਲਾ ਵਾਸੀਆਂ ਨੇ ਇਸ ਸਮੱਸਿਆ ਤੋਂ ਆਪ ਆਗੂਆਂ ਅਤੇ ਵਿਧਾਇਕ ਬੀਬੀ ਮਾਨ ਨੂੰ ਜਾਣੂ ਕਰਵਾਇਆ। ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਵਿਧਾਇਕ ਬੀਬੀ ਮਾਨ ਦੇ ਯਤਨ ਸਦਕਾ ਅੱਜ ਮੁਹੱਲੇ ਚ ਪਾਣੀ ਦੀ ਨਵੀਂ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ, ਜਿਸ ਨੂੰ ਮੁਹੱਲਾ ਵਾਸੀਆਂ ਨੇ ਆਪਣੇ ਕਰ ਕਮਲਾਂ ਨਾਲ ਨਵੀਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁਹੱਲਾ ਵਾਸੀਆਂ ਜਿਹਨਾਂ ਚ ਵਿਜੈ ਕੁਮਾਰ ਨਿੱਝਰ, ਰਾਜ ਕੁਮਾਰ ਨਿੱਝਰ, ਸੰਨੀ ਨਿੱਝਰ, ਕੁਨਾਲ ਟੰਡਨ, ਗੁਰਜੇਸ਼ ਵਿੱਜ, ਕਿਸ਼ੋਰੀ ਲਾਲ ਤੋਂ ਇਲਾਵਾ ਆਪ ਆਗੂਆਂ ਜਿਹਨਾਂ ਚ ਮਨੀ ਮਹੇਂਦਰੂ ਪ੍ਰਧਾਨ ਯੂਥ ਵਿੰਗ ਨਕੋਦਰ, ਸੁਖਵਿੰਦਰ ਗਡਵਾਲ, ਪ੍ਰਦੀਪ ਸ਼ੇਰਪੁਰੀ, ਸੰਜੀਵ ਆਹੂਜਾ ਸਮੇਤ ਕਈ ਆਪ ਆਗੂ ਹਾਜਰ ਸਨ, ਜਿਹਨਾਂ ਨੇ ਵਿਧਾਇਕ ਬੀਬੀ ਮਾਨ ਦਾ ਧੰਨਵਾਦ ਕੀਤਾ। ਇਸ ਦੌਰਾਨ ਮਨੀ ਮਹੇਂਦਰੂ ਪ੍ਰਧਾਨ ਯੂਥ ਆਪ ਨੇ ਕਿਹਾ ਕਿ ਇਸ ਵਾਰਡ ਚ ਲੋਕਾਂ ਨੂੰ ਜੋ ਹੋਰ ਵੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਵਾਰਡ ਵਾਸੀ ਸਾਡੇ ਨਾਲ ਸੰਪਰਕ ਕਰਨ, ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।
