ਵਿਅਕਤੀਗਤ ਪ੍ਰਤਿਭਾ ਕੁਝ ਖੇਡਾਂ ਜਿੱਤਦੀ ਹੈ, ਏਕਤਾ ਚੈਂਪੀਅਨਸ਼ਿਪਾਂ ਜਿੱਤਦੀ ਹੈ

ਭਵਾਨੀਗੜ੍ਹ, (ਵਿਜੈ ਗਰਗ) ਹੈਰੀਟੇਜ ਪਬਲਿਕ ਸਕੂਲ ਦੀ ਕ੍ਰਿਕਟ ਟੀਮ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਵਿਖੇ ਹੋਈ ਓਪਨ ਦੂਜੀ ਵਾਈਐਸਪੀਏ ਸਟੇਟ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਭਾਗ ਲਿਆ, ਜਿਸ ਵਿੱਚ ਅੰਡਰ-17 ਲੜਕਿਆਂ ਨੇ ਆਪਣੀ ਪੂਰੀ ਮਿਹਨਤ ਅਤੇ ਆਪਣੇ ਕੋਚ ਸ੍ਰੀ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਕਟ ਖਿਡਾਰੀਆਂ ਨੇ ਆਪਣੇ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਕ੍ਰਿਕਟ ਵਿਦਿਆਰਥੀਆਂ ਅਤੇ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਮਨ ਨੂੰ ਤੰਦਰੁਸਤੀ ਅਤੇ ਤਾਜ਼ਗੀ ਪ੍ਰਦਾਨ ਕਰਦੀਆਂ ਹਨ। ਸਾਨੂੰ ਖੇਡਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ।
