ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆ ਅਰੰਭ ਹੋਈਆ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ, ਇਲਾਕਾ ਨਿਵਾਸੀ ਸਮੂਹ ਸੰਗਤਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਭਾਵਾ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਵਿਸਾਖੀ ਵਾਲੇ ਦਿਨ ਤੇ ਸਜਾਏ ਗਏ,”ਖ਼ਾਲਸਾ ਪੰਥ ਦੇ “ਖਾਲਸਾ ਸਾਜਨਾ ਦਿਵਸ” ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮੁਹਲਾ ਗੁਰੂ ਨਾਨਕ ਪੁਰਾ ਤੋ ਅਰੰਭ ਹੋਈਆ। ਜਿਸ ਵਿਚ ਅਜ ਪੰਜਵੇਂ ਦਿਨ ਦੀ ਪ੍ਰਭਾਤ ਫੇਰੀ ਵਿਚ ਸੰਗਤਾਂ ਅਮ੍ਰਿਤ ਵੇਲੇ ਤੋ ਗੁਰਦੁਆਰਾ ਸਾਹਿਬ ਤੋ ਹਰਿਜਸ ਗਾਇਨ ਕਰਦੀਆ ਹੋਈਆ। ਸ਼: ਗੁਰਮੀਤ ਸਿੰਘ ਜੀ ਅਡਾ ਮਾਹਿਤਪੁਰ (2) ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਡਾ ਮਾਹਿਤਪੁਰ,ਤੇ ਉਪਰੰਤ ਮਹਲਾ ਗਾਰਡਨ ਕਲੋਨੀ ਦੀ ਸਮੂਹ ਸੰਗਤ ਵੱਲੋ ਸ: ਗੁਰਪ੍ਰੀਤ ਸਿੰਘ ਕਪੂਰ ਜੀ ਗ੍ਰਿਹ ਵਿੱਖੇ ਪਹੁੰਚੀਆ ਤੇ ਹਰਿਜਸ ਕੀਰਤਨ ਦੀਆ ਹਾਜਰੀਆ ਭਰੀਆ। ਜਿਥੇ ਮੁਹਲਾ ਨਿਵਾਸੀ ਸਮੂਹ ਸੰਗਤਾ ਵੱਲੋ ਸਭ ਜਗਾ ਸੰਗਤਾ ਦਾ ਚਾਹ, ਦੁੱਧ ਅਤੇ ਪਕੌੜਿਆ ਤੇ ਮਠਿਆਈਆ ਨਾਲ ਭਰਵਾ ਸਵਾਗਤ ਕੀਤਾ ਗਿਆ। ਸੰਗਤਾਂ ਵਿਚ,ਬੀਬੀਆ ਅਤੇ ਬਚਿਆ ਤੋ ਇਲਾਵਾ,ਭਾਈ ਤਰਸੇਮ ਸਿੰਘ ਜੀ ਹੈੱਡ ਗ੍ਰੰਥੀ ਗੁ: ਸ਼੍ਰੀ ਗੁਰੂ ਅਰਜਨ ਦੇਵ ਜੀ ਮਹਲਾ ਗੁਰੂ ਨਾਨਕ ਪੁਰਾ,ਭਾਈ ਸਰਬਜੀਤ ਸਿੰਘ ਹੈੱਡ ਗ੍ਰੰਥੀ” ਗੁਰਦੁਆਰਾ ਅਡਾ ਮਹਿਤਪੁਰ,ਭਾਈ ਅਮਰਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਕੋਦਰ,ਭਾਈ ਕੁਲਵੰਤ ਸਿੰਘ ਕੌੜਾ,, ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਕੋਦਰ, ਭਾਈ ਜਸਦੀਪ ਸਿੰਘ ਹੈਪੀ, ਭਾਈ ਅੰਮ੍ਰਿਤਪਾਲ ਸਿੰਘ ਚਾਵਲਾ,ਭਾਈ ਬਲਦੀਸ਼ ਸਿੰਘ ਕਾਲੜਾ, ਭਾਈ ਗੁਰਜਿੰਦਰ ਸਿੰਘ “ਸ਼ੈਲੀ”,ਭਾਈ ਇੰਦਰਪ੍ਰੀਤ ਸਿੰਘ ਬਜਾਜ ਪ੍ਰਬੰਧਕ ਕਮੇਟੀ ਗੁ: ਸ਼੍ਰੀ ਗੁਰੂ ਸਿੰਘ ਸਭਾ,ਭਾਈ ਰਣਜੀਤ ਸਿੰਘ ਮਹਲਾ ਗਾੜਿਆ ਆਦਿ ਸੰਗਤਾ ਹਾਜਰ ਸਨ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋ ਭਾਈ ਕੁਲਵੰਤ ਸਿੰਘ ਕੌੜਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
