August 7, 2025
#National

ਵੱਖ-ਵੱਖ ਥਾਣਿਆ ਦੀ ਪੁਲਿਸ ਨੇ ਐਸ.ਡੀ.ਐੱਮ. ਅਤੇ ਡੀ.ਐਸ.ਪੀ. ਦੀ ਅਗਵਾਈ ‘ਚ ਕੱਢਿਆ ਫਲੈਗ ਮਾਰਚ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਲੋਕ ਸਭਾ ਚੋਣਾਂ ਸਬੰਧੀ ਚੋਣ ਜਾਪਤਾ ਲੱਗਣ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਸ਼੍ਰੀ ਰਿਸ਼ਭ ਬਾਂਸਲ ਐਸ.ਡੀ.ਐੱਮ ਕਮ-ਸਹਾਇਕ ਰਿਟਰਨਿੰਗ ਅਫ਼ਸਰ ਅਸੈਬਲੀ ਸੈਗਮੈਟ 032 ਸ਼ਾਹਕੋਟ, ਸ੍ਰ. ਅਮਨਦੀਪ ਸਿੰਘ ਡੀ.ਐਸ.ਪੀ. ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਅਤੇ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ, ਇੰਸਪੈਕਟਰ ਬਖਸ਼ੀਸ਼ ਸਿੰਘ ਐਸ.ਐਚ.ਓ. ਲੋਹੀਆ, ਸਬ ਇੰਸਪੈਕਟਰ ਗੁਰਸ਼ਰਨ ਕੌਰ ਐਸ.ਐਚ.ਓ. ਮਹਿਤਪੁਰ ਦੀ ਦੇਖ-ਰੇਖ ਹੇਠ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਤਿੰਨ ਥਾਣਿਆ ਸ਼ਾਹਕੋਟ, ਲੋਹੀਆ, ਮਹਿਤਪੁਰ ਅਤੇ ਮਲਸੀਆਂ ਤੇ ਤਲਵੰਡੀ ਸੰਘੇੜਾ ਚੌਂਕੀ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਸ਼ਾਹਕੋਟ ਸ਼ਹਿਰ ਸਮੇਤ ਸਬ ਡਵੀਜ਼ਨ ਅਧੀਨ ਪੈਂਦੇ ਵੱਖ-ਵੱਖ ਕਸਬਿਆ ਅਤੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰ. ਗੁਲਾਬਦੀਪ ਸਿੰਘ ਥਿੰਦ ਜੁਆਇੰਟ ਸਬ ਰਜਿਸਟਰਾਰ ਸ਼ਾਹਕੋਟ ਵੀ ਮੌਜੂਦ ਸਨ। ਇਸ ਮੌਕੇ ਸ਼੍ਰੀ ਰਿਸ਼ਭ ਬਾਂਸਲ ਐਸ.ਡੀ.ਐੱਮ ਸ਼ਾਹਕੋਟ, ਸ੍ਰ. ਅਮਨਦੀਪ ਸਿੰਘ ਡੀ.ਐਸ.ਪੀ. ਸ਼ਾਹਕੋਟ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਤੱਤਪਰ ਹੈ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਪੰਜਾਬ ਵਿੱਚ ਹੋਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਲੋਕ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਲੋਕ ਮਾੜੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਲੋੜ ਪੈਣ ਤੇ ਮਾੜੇ ਅਨਸਰਾਂ ਖਿਲਾਫ਼ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਲਾਇਸੈਂਸੀ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਅਸਲਾ ਸਬੰਧਤ ਪੁਲਿਸ ਸਟੇਸ਼ਨ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ ਅਤੇ ਜੋ ਅਸਲਾ ਧਾਰਕ ਆਪਣਾ ਅਸਲਾ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਏ, ਉਸ ਦੀ ਰਸੀਦ ਦੀ ਫੋਟੋ ਕਾਪੀ ਸਬੰਧਤ ਥਾਣੇ ਵਿੱਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰ ਪ੍ਰਸਾਸ਼ਨ ਨੂੰ ਬਣਦਾ ਸਹਿਯੋਗ ਕਰਨ ਤਾਂ ਜੋ ਚੋਣਾਂ ਨੂੰ ਅਮਨ ਅਮਾਨ ਨਾਲ ਨੇਪੜ੍ਹੇ ਚੜ੍ਹਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਬੂਟਾ ਰਾਮ ਚੌਂਕੀ ਇੰਚਾਰਜ਼ ਤਲਵੰਡੀ ਸੰਘੇੜਾ, ਏ.ਐਸ.ਆਈ. ਪਰਮਿੰਦਰ ਸਿੰਘ ਭੱਟੀ, ਏ.ਐਸ.ਆਈ. ਜਗਦੇਵ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ ਆਦਿ ਸਮੇਤ ਵੱਖ-ਵੱਖ ਥਾਣਿਆ ਦੇ ਪੁਲਿਸ ਮੁਲਾਜ਼ਮ ਸ਼ਾਮਲ ਸਨ।

Leave a comment

Your email address will not be published. Required fields are marked *