August 7, 2025
#Punjab

ਵੱਖ-ਵੱਖ ਪਾਰਟੀਆਂ ਨੂੰ ਛੱਡ ਕਈ ਵਿਅਕਤੀਆਂ ਨੇ ਫੜਿਆ ਭਾਜਪਾ ਦਾ ਪੱਲਾ – ਕਾਕਾ ਅਮਰਿੰਦਰ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਹਲਕੇ ਅੰਦਰ ਲੋਕ ਸਭਾ ਹਲਕਾ ਬਠਿੰਡਾ ਦੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੀ ਚੋਣ ਮੁਹਿੰਮ ਨੂੰ ਹੰਗਾਰਾ ਮਿਲ ਰਿਹਾ ਹੈ। ਜਦੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚੋਂ ਅਨੇਕਾਂ ਵਿਅਕਤੀਆਂ ਨੇ ਉੱਘੇ ਸਮਾਜ ਸੇਵੀ ਅਤੇ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦੀ ਅਗਵਾਈ ਵਿੱਚ ਭਾਜਪਾ ਦਾ ਪੱਲਾ ਫੜਿਆ ਹੈ। ਪਿੰਡ ਦਰੀਆਪੁਰ ਕਲਾਂ ਵਿਖੇ ਭਾਜਪਾ ਦਾ ਪੱਲਾ ਫੜਣ ਵਾਲਿਆਂ ਵਿੱਚ ਪੰਚ ਫਲਕੇਰ ਸਿੰਘ, ਪੰਚ ਜਗਜੀਤ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ ਫੋਜੀ, ਬਲਵਿੰਦਰ ਸਿੰਘ, ਜਗਤਾਰ ਸਿੰਘ,ਬਲਵੀਰ ਸਿੰਘ, ਹਰਦੀਪ ਸਿੰਘ, ਬਿੰਦੀ ਸਿੰਘ, ਗੱਗੀ ਸਿੰਘ, ਬਖਸੀਸ ਸਿੰਘ, ਗੋਦਾ ਸਿੰਘ, ਜੱਗੀ ਸਿੰਘ, ਗਮਦੂਰ ਸਿੰਘ ਅਤੇ ਦਰੀਆਪੁਰ ਖੁਰਦ ਦੇ ਮੇਹਰ ਸਿੰਘ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ। ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਆਉਣਾ ਤੈਅ ਹੈ। ਸਾਨੂੰ ਪੰਜਾਬ ਦੀ ਤਰੱਕੀ, ਵਿਕਾਸ ਅਤੇ ਪ੍ਰਗਤੀ ਲਈ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਦੇਸ਼ ਨੂੰ ਮਜਬੂਤੀ ਵੱਲ ਲਿਆਂਦਾ ਹੈ, ਜਿਸ ਨਾਲ ਸਾਡਾ ਦੇਸ਼ ਇੱਕ ਸੁਪਰ ਪਾਵਰ ਬਣਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕੁਝ ਨਹੀਂ ਕਰ ਸਕੀਆਂ। ਪਰ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਹੀ ਦੇਸ਼ ਨੂੰ ਉਹ ਰਸਤੇ ਤੌਰ ਦਿੱਤਾ, ਜਿਸ ਨਾਲ ਸਾਡਾ ਦੇਸ਼ ਤਰੱਕੀ ਕਰੇਗਾ।

Leave a comment

Your email address will not be published. Required fields are marked *