ਸਕੂਲਾਂ ਵਿੱਚ ਛੁੱਟੀਆਂ ਪਹਿਲੀ ਤੋਂ

ਨੂਰਮਹਿਲ (ਤੀਰਥ ਚੀਮਾ) ਕਮਲ ਕਿਸ਼ੋਰ ਯਾਦਵ ਆਈ ਏ ਐੱਸ ਸਕੱਤਰ ਪੰਜਾਬ ਸਰਕਾਰ ਸਿੱਖਿਆ ਬੋਰਡ ਨੇ ਇੱਕ ਲਿਖਤੀ ਬਿਆਨ ਰਾਹੀਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਵਿੱਚ ਗਰਮੀ ਦੇ ਮੌਸਮ ਨੂੰ ਵੇਖਦਿਆਂ ਹੋਇਆਂ ਪਹਿਲੀ ਜੂਨ ਤੋਂ 30 ਜੂਨ ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੀ l ਉਹਨਾਂ ਨੋਟਿਸ ਜਾਰੀ ਕਰਦਿਆਂ ਕਿਹਾ ਹੀ ਕਿ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਗਰਮੀ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਫ਼ੈਸਲਾ ਕੀਤਾ ਹੀ l
