ਸਕੂਲ ਦੇ ਵਿਕਾਸ ਲਈ ਦੋ ਲੱਖ ਰੁਪਏ ਦਿੱਤੇ

ਨੂਰਮਹਿਲ (ਤੀਰਥ ਚੀਮਾ) ਐੱਨ ਆਰ ਆਈ ਤਰਸੇਮ ਸਿੰਘ ਚੀਮਾ ਉਰਫ ਸਾਈਮਨ ਚੀਮਾ ਨੇ ਆਪਣੇ ਪੁੱਤਰ ਅਜਮੇਲ ਸਿੰਘ ਚੀਮਾ, ਪਿੰਦਰ ਸਿੰਘ ਚੀਮਾ ਅਤੇ ਪੋਤੇ ਪੋਤੀਆਂ ਨਾਲ ਸੀਨੀਅਰ ਸੈਕੰਡਰੀਂ ਸਕੂਲ ਚੀਮਾ ਕਲਾਂ ਚੀਮਾ ਖੁਰਦ ਵਿਖੇ ਸ਼ਿਰਕਤ ਕੀਤੀ l ਉਹਨਾਂ ਨੇ ਕੁੱਝ ਪਲ ਬੱਚਿਆਂ ਨਾਲ ਗੁਜਾਰੇ ਅਤੇ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਮਿਹਨਤ ਨਾਲ ਵਿਦਿਆ ਹਾਸਲ ਕਰ ਕੇ ਉੱਚੇ ਅਹੁਦੇ ਪ੍ਰਾਪਤ ਕਰਨ ਲਈ ਪ੍ਰੇਰਿਆ l ਉਹਨਾਂ ਨੇ ਸਕੂਲ ਦੇ ਵਿਕਾਸ ਲਈ ਦੋ ਲੱਖ ਰੁਪਏ ਦਿੱਤੇ l ਉਹਨਾਂ ਨਾਲ ਕੁਲਦੀਪ ਸਿੰਘ ਚੀਮਾ ਅਤੇ ਗੁਰਮੇਲ ਸਿੰਘ ਚੀਮਾ ਹਾਜ਼ਰ ਸਨ l ਇਸ ਮੌਕੇ ਖੁਸ਼ਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਗੁਰਿੰਦਰ ਸਿੰਘ ਨੇ ਉਹਨਾਂ ਦਾ ਧੰਨਬਾਦ ਕੀਤਾ l
