ਸਚਿਨ’ ਦੇ ਨਾਅਰਿਆਂ ਨਾਲ ਗੂੰਜਿਆ ਅਸਮਾਨ, ਫਲਾਈਟ ‘ਚ ਯਾਤਰੀਆਂ ਨੇ ਕੀਤਾ ਤੇਂਦੁਲਕਰ ਦਾ ਇਸ ਤਰ੍ਹਾਂ ਸਵਾਗਤ

ਨਵੀਂ ਦਿੱਲੀ : ਪਿਛਲੇ 30 ਸਾਲਾਂ ‘ਚ ਜਦੋਂ ਕ੍ਰਿਕਟ ਦੇ ਮੈਦਾਨ ‘ਤੇ ਸਚਿਨ, ਸਚਿਨ ਨਾਂ ਦੀ ਗੂੰਜ ਸੁਣਾਈ ਆ ਜਾਂਦਾ ਸੀ। ਪ੍ਰਸ਼ੰਸਕ ਸਚਿਨ ਤੇਂਦੁਲਕਰ ਦਾ ਮੈਦਾਨ ‘ਤੇ ਕਦਮ ਰੱਖਦਿਆਂ ਹੀ ਪੂਰੇ ਜੋਸ਼ ਨਾਲ ਸਵਾਗਤ ਕਰਦੇ ਸਨ। ਹਰ ਪਾਸੇ ਉਸ ਦੇ ਨਾਂ ਦੀ ਗੂੰਜ ਸੁਣਾਈ ਦਿੰਦੀ ਸੀ। ਹਾਲਾਂਕਿ ਇਕ ਵਾਰ ਅਜਿਹਾ ਫਿਰ ਹੋਇਆ। ਜਦੋਂ ਕ੍ਰਿਕਟ ਦੇ ਭਗਵਾਨ ਸਚਿਨ ਨੇ ਫਲਾਈਟ ਦੇ ਗੇਟ ‘ਚੋਂ ਐਂਟਰੀ ਲਈ। ਦਰਅਸਲ ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਪ੍ਰਸ਼ੰਸਕ ਸਚਿਨ, ਸਚਿਨ ਦੇ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸਚਿਨ ਫਲਾਈਟ ਗੇਟ ਤੋਂ ਐਂਟਰੀ ਲੈ ਰਹੇ ਹਨ, ਉਸੇ ਸਮੇਂ ਪ੍ਰਸ਼ੰਸਕ ਉਨ੍ਹਾਂ ਦੇ ਨਾਂ ਦੇ ਨਾਅਰੇ ਲਗਾਉਣ ਲੱਗੇ। ਪਿਆਰ ਤੇ ਸਨਮਾਨ ਨੂੰ ਦੇਖਦਿਆਂ ਸਚਿਨ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਹੱਥ ਹਿਲਾ ਕੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਸਚਿਨ ਦੇ ਸੰਨਿਆਸ ਤੋਂ ਕਈ ਸਾਲਾਂ ਬਾਅਦ ਵੀ ਇਹ ਘਟਨਾ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਨੇ ਹਾਲ ਹੀ ‘ਚ ਪਹਿਲੀ ਵਾਰ ਕਸ਼ਮੀਰ ਦਾ ਦੌਰਾ ਕੀਤਾ ਤੇ ਕੁਦਰਤ ਦੀ ਗੋਦ ‘ਚ ਕੁਝ ਸਮਾਂ ਬਿਤਾਇਆ। ਉਹ ਆਪਣੇ ਪਰਿਵਾਰ ਨਾਲ ਉੱਥੇ ਗਿਆ ਹੋਇਆ ਸੀ। ਉੱਥੇ ਸਚਿਨ ਨੇ ਸ਼੍ਰੀਨਗਰ-ਜੰਮੂ ਹਾਈਵੇਅ ‘ਤੇ ਚਾਰਸੂ ‘ਚ ਬੈਟ ਬਣਾਉਣ ਵਾਲੀ ਫੈਕਟਰੀ ‘ਚ ਰੁਕ ਕੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਰਿਵਾਰ ਨਾਲ ਇਸ ਮੁਲਾਕਾਤ ਦੀ ਵੀਡੀਓ ਸ਼ੇਅਰ ਕੀਤੀ ਸੀ।ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ 34,327 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੁੱਲ 664 ਮੈਚ ਖੇਡੇ ਗਏ, ਜਿਸ ਵਿੱਚ 200 ਟੈਸਟ ਮੈਚ, 463 ਵਨਡੇ ਅਤੇ ਇੱਕ ਟੀ-20 ਮੈਚ ਸ਼ਾਮਲ ਹੈ। ਤੇਂਦੁਲਕਰ ਕ੍ਰਿਕਟ ਇਤਿਹਾਸ ਵਿਚ ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਸਚਿਨ ਨੇ 51 ਟੈਸਟ ਅਤੇ 49 ਵਨਡੇ ਸੈਂਕੜੇ ਲਗਾਏ ਹਨ।
