ਸਟੇਟ ਪਬਲਿਕ ਸਕੂਲ ਨਕੋਦਰ ਦੀ ਵਿਦਿਆਰਥਣ ਮਾਨਿਆ ਛਾਬੜਾ ਦੀ ਸ਼ਾਨਦਾਰ ਉਪਲੱਬਧੀ

ਸੀਬੀਐਸਈ ਬੋਰਡ ਦੁਆਰਾ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮਾਨਿਆ ਛਾਬੜਾ ਨੇ 99% ਅੰਕ ਪ੍ਰਾਪਤ ਕਰਕੇ ਤਹਿਸੀਲ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਉਸ ਨੇ ਗਣਿਤ ਵਿੱਚ 100 ਅੰਕ, ਏ ਆਈ ਵਿੱਚ 100 ਅੰਕ, ਹਿੰਦੀ ਵਿੱਚ 98 ਅੰਕ ਅਤੇ ਅੰਗਰੇਜ਼ੀ ਵਿੱਚ 96 ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ- ਪਿਤਾ, ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ.ਰਿਤੂ ਭਨੋਟ, ਪ੍ਰਿੰਸੀਪਲ ਡਾ. ਸੋਨੀਆ ਸਚਦੇਵਾ, ਵਾਈਸ- ਪ੍ਰਿੰਸੀਪਲ ਸ੍ਰੀ ਰੋਹਿਤ ਠਾਕੁਰ ਅਤੇ ਅਧਿਆਪਕਾਂ ਨੇ ਮਾਨਿਆ ਛਾਬੜਾ ਤੇ ਉਸਦੇ ਮਾਤਾ- ਪਿਤਾ ਨੂੰ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਭਵਿੱਖ ਵਿੱਚ ਸਖ਼ਤ ਮਿਹਨਤ ਅਤੇ ਲਗਨ ਨਾਲ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
