September 28, 2025
#Punjab

ਸਟੇਟ ਪਬਲਿਕ ਸਕੂਲ ਨਕੋਦਰ ਦੇ ਨਕੁਲ ਗੁਪਤਾ ਹੈਡ ਬੁਆਏ ਅਤੇ ਗੁਰਲੀਨ ਕੌਰ ਹੈਡ ਗਰਲ ਬਣੇ

ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਵਿਦਿਆਰਥੀਆਂ ਨੂੰ ਵੱਖ -ਵੱਖ ਜ਼ਿੰਮੇਵਾਰੀਆਂ ਸੌਂਪਣ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਆਰੰਭ ਜੋਤੀ ਜਗਾ ਕੇ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਉਪਰੰਤ ਸਕੂਲ ਕੌਂਸਲ ਦੇ ਚੁਣੇ ਗਏ ਵਿਦਿਆਰਥੀਆਂ-ਹੈਡ ਬੁਆਏ ਨਕੁਲ ਗੁਪਤਾ, ਹੈਡ ਗਰਲ ਗੁਰਲੀਨ ਕੌਰ, ਐਡਜੂਡੈਂਟ ਬੁਆਏ ਸ਼ੁਭਾਂਸੂ ਤਿਵਾਰੀ, ਐਡਜੂਡੈਂਟ ਗਰਲ ਦ੍ਰਿਸ਼ਟੀ, ਕਲਚਰਲ ਕੈਪਟਨ ਬੁਆਏ ਜਤਿਨ, ਕਲਚਰਲ ਕੈਪਟਨ ਗਰਲ ਨਵਪ੍ਰੀਤ ਕੌਰ, ਵਾਈਸ ਕਲਚਰਲ ਕੈਪਟਨ ਬੁਆਏ ਦਿਵਆਂਸ਼ ਸ਼ਰਮਾ, ਵਾਈਸ ਕਲਚਰਲ ਕੈਪਟਨ ਗਰਲ ਜੀਆ ਵਰਮਾ, ਸਪੋਰਟਸ ਕੈਪਟਨ ਬੁਆਏ ਤਨਵ, ਸਪੋਰਟਸ ਕੈਪਟਨ ਗਰਲ ਰਵਨੀਤ ਕੌਰ, ਵਾਈਸ ਸਪੋਰਟਸ ਕੈਪਟਨ ਬੁਆਏ ਗਜੇਂਦਰ ਪਾਲ, ਵਾਈਸ ਸਪੋਰਟਸ ਕੈਪਟਨ ਗਰਲ ਗੁਰਲੀਨ ਕੌਰ ਅਤੇ ਚਾਰੇ ਸਦਨਾਂ ਦੇ ਕੈਪਟਨ, ਵਾਈਸ ਕੈਪਟਨ, ਪ੍ਰੀਫੈਕਟਸ ਨੂੰ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ,ਉਪ- ਪ੍ਰਧਾਨ ਡਾ. ਗਗਨਦੀਪ ਕੌਰ ,ਡਾਇਰੈਕਟਰ ਡਾ. ਰਿਤੂ ਭਨੋਟ ਅਤੇ ਪ੍ਰਿੰਸੀਪਲ ਡਾ. ਸੋਨੀਆ ਸਚਦੇਵਾ ਦੁਆਰਾ ਵਿਦਿਆਰਥੀਆਂ ਨੂੰ ਸੈਸੇ਼ ਅਤੇ ਬੈਜ਼ਜ ਪਹਿਨਾ ਕੇ ਉਹਨਾਂ ਨੂੰ ਇੱਕ ਪਹਿਚਾਣ ਅਤੇ ਸਨਮਾਨ ਦਿੱਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਡਾਕਟਰ ਸੋਨੀਆ ਸਚਦੇਵਾ ਦੁਆਰਾ ਵਿਦਿਆਰਥੀ ਕੌਂਸਲ ਨੂੰ ਸਹੁੰ ਚੁਕਾਈ ਗਈ ਕਿ ਉਹ ਸਾਰੇ ਅਨੁਸ਼ਾਸਨ ਵਿੱਚ ਰਹਿਣਗੇ ਅਤੇ ਸਕੂਲ ਦੇ ਅਨੁਸ਼ਾਸਨ ਦਾ ਪੂਰਾ ਧਿਆਨ ਰੱਖਣਗੇ। ਪੜ੍ਹਾਈ ਦੇ ਨਾਲ -ਨਾਲ ਹੋਰ ਸਾਰੀਆਂ ਗਤੀਵਿਧੀਆਂ ਵਿੱਚ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਅੰਤ ਵਿੱਚ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਡਾਇਰੈਕਟਰ ਡਾ.ਰਿਤੂ ਭਨੋਟ ਦੁਆਰਾ ਚੁਣੀ ਗਈ ਵਿਦਿਆਰਥੀ ਕੌਂਸਲ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਆਪਣੇ ਕਰਤੱਵ ਪੂਰੇ ਸਮਰਪਣ ਦੀ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

Leave a comment

Your email address will not be published. Required fields are marked *