August 6, 2025
#Punjab

ਸਟੇਟ ਪਬਲਿਕ ਸਕੂਲ, ਨਕੋਦਰ ਵਿੱਚ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਸੰਬੰਧੀ ਵਰਕਸ਼ਾਪ ਦਾ ਆਯੋਜਨ

ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਸੰਬੰਧੀ ਵਰਕਸ਼ਾਪ ਲਗਾਈ ਗਈ | ਇਸ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਭਾਗ ਲਿਆ। ਨਕੋਦਰ ਦੇ ਫਾਇਰ ਅਫ਼ਸਰ ਸ੍ਰੀ ਅਜੇ ਗੋਇਲ, ਕਲਰਕ ਸ੍ਰੀ ਸੁਨੀਲ ਭਟਾਰਾ ਸਮੇਤ ਤਿੰਨ ਫਾਇਰਮੈਨ (ਜਸਵੰਤ ਸਿੰਘ, ਜੁਗਰਾਜ ਸਿੰਘ, ਬਲਰਾਜ ਸਿੰਘ) ਅਤੇ ਇੱਕ ਡਰਾਈਵਰ (ਰਣਵੀਰ ਸਿੰਘ) ਹਾਜ਼ਰ ਸਨ।ਸ੍ਰੀ ਸੁਨੀਲ ਭਟਾਰਾ ਨੇ ਅੱਗ ਲੱਗਣ ਦੇ ਵੱਖ-ਵੱਖ ਕਾਰਨਾਂ ਅਤੇ ਅੱਗ ‘ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸਭ ਦੇ ਸਾਹਮਣੇ ਅੱਗ ਬੁਝਾਉਣ ਦੇ ਤਰੀਕੇ ਦਾ ਪ੍ਰਦਰਸ਼ਨ ਵੀ ਕੀਤਾ ਜਿਸ ਵਿੱਚ ਅਧਿਆਪਕਾਂ ਅਤੇ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਕੇ ਸਾਰਿਆਂ ਨੂੰ ਸੰਤੁਸ਼ਟ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਦੁਰਘਟਨਾ ਪੀੜਤ ਦੀ ਮਦਦ ਕਿਵੇਂ ਕੀਤੀ ਜਾਵੇ ਅਤੇ ਲੋੜ ਪੈਣ ‘ਤੇ ਸੀ.ਪੀ.ਆਰ ਦੇਣ ਦਾ ਤਰੀਕਾ ਵੀ ਦਿਖਾਇਆ। ਅੰਤ ‘ਚ ਸਕੂਲ ਦੇ ਪ੍ਰਧਾਨ ਡਾ: ਨਰੋਤਮ ਸਿੰਘ, ਮੀਤ ਪ੍ਰਧਾਨ ਡਾ: ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ: ਰੀਤੂ ਭਨੋਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਲੋੜ ਪੈਣ ‘ਤੇ ਇਸ ਦੀ ਵਰਤੋਂ ਕਰਨ ਨਾਲ ਹਾਦਸੇ ਵਾਪਰ ਸਕਦੇ ਹਨ | ਬਚਿਆ ਜਾ ਸਕਦਾ ਹੈ। ਸਕੂਲ ਦੇ ਪਿ੍ੰਸੀਪਲ ਡਾ: ਸੋਨੀਆ ਸਚਦੇਵਾ ਨੇ ਆਈ ਫਾਇਰ ਬ੍ਰਿਗੇਡ ਦਾ ਧੰਨਵਾਦ ਕੀਤਾ ਅਤੇ ਵਡਮੁੱਲੀ ਜਾਣਕਾਰੀ ਦੇ ਕੇ ਸਾਰਿਆਂ ਦੇ ਗਿਆਨ ਵਿਚ ਵਾਧਾ ਕੀਤਾ |

Leave a comment

Your email address will not be published. Required fields are marked *