September 27, 2025
#Punjab

ਸਤੀਸ਼ ਗੁਗਲਾਨੀ ਯੂ.ਐੱਸ.ਏ ਨੇ 20 ਟਰਾਲੀਆਂ ਤੂੜੀ ਭੂਤਨਾਥ ਮੰਦਿਰ ਅਤੇ ਪੰਜ ਟਰਾਲੀਆਂ ਤੂੜੀ ਮੰਡੀ ਰੋਡ ਸਥਿੱਤ ਗਊਸ਼ਾਲਾ ਨੂੰ ਭੇਜੀਆਂ

ਯੂ.ਐਸ.ਏ ਦੇ ਨਿਵਾਸੀ ਸਤੀਸ਼ ਗੁਗਲਾਨੀ ਨੇ ਮੰਦਿਰ ਸ਼੍ਰੀ ਬਾਬਾ ਭੂਥ ਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਭੂਤ ਨਾਥ ਗਊਸ਼ਾਲਾ ਨੂਰਮਹਿਲ ਲਈ ਤੂੜੀ ਇਕੱਠੀ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ 20 ਟਰਾਲੀਆਂ ਸਹਿਯੋਗ ਵਜੋਂ ਦਿੱਤੀਆਂ ਹਨ। ਸਤੀਸ਼ ਗੁਗਲਾਨੀ ਵੱਲੋਂ ਕੀਤੇ ਗਏ ਸਹਿਯੋਗ ਲਈ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਮੈਹਨ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਗੁਗਲਾਨੀ ਪਰਿਵਾਰ ਵੱਲੋਂ ਹਰ ਸਾਲ ਗਊਸ਼ਾਲਾ ਲਈ ਬਹੁਤ ਵੱਡਾ ਸਹਿਯੋਗ ਕੀਤਾ ਜਾਂਦਾ ਹੈ,ਜਦੋਂ ਵੀ ਉਹਨਾਂ ਨੂੰ ਗਊਆਂ ਦੇ ਚਾਰੇ ਲਈ ਬੇਨਤੀ ਕੀਤੀ ਹੈ ਤਾਂ ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਕੀਤਾ ਹੈ। ਸ੍ਰੀ ਮੈਹਨ ਨੇ ਅੱਗੇ ਦੱਸਿਆ ਕਿ ਦੇਸ਼-ਵਿਦੇਸ਼ ਵਿੱਚੋਂ ਬਹੁਤ ਸਾਰੇ ਗਊ ਭਗਤਾਂ ਦਾ ਤੂੜੀ ਲਈ ਸਹਿਯੋਗ ਆਇਆ ਹੈ ਜਿਸ ਲਈ ਕਮੇਟੀ ਉਨਾਂ ਦਾ ਧੰਨਵਾਦ ਕਰਦੀ ਹੈ ਪਰ ਅਜੇ ਵੀ ਬਹੁਤ ਜਿਆਦਾ ਮਾਤਰਾ ਵਿੱਚ ਤੂੜੀ ਇਕੱਠੀ ਕਰਨ ਲਈ ਜੱਦੋ-ਜ਼ਹਿਦ ਅਤੇ ਯਤਨ ਕੀਤੇ ਜਾ ਰਹੇ ਹਨ,ਜਿਸ ਲਈ ਹੋਰ ਦਾਨੀ ਸੱਜਣ ਵੀ ਸਹਿਯੋਗ ਕਰਨ। ਉਹਨਾਂ ਕਿਹਾ ਕਿ ਗਊ ਭਗਤਾਂ ਦੇ ਸਹਿਯੋਗ ਤੋਂ ਬਿਨ੍ਹਾਂ ਗਉਸ਼ਾਲਾ ਨੂੰ ਚਲਾਉਣਾ ਸੰਭਵ ਨਹੀਂ ਹੈ। ਇਸ ਦੇ ਨਾਲ ਹੀ ਗੁਗਲਾਨੀ ਨੇ ਮੰਡੀ ਰੋਡ ਸਥਿੱਤ ਗਊਸ਼ਾਲਾ ਲਈ ਵੀ ਪੰਜ ਟਰਾਲੀਆਂ ਤੂੜੀ ਭੇਜੀ। ਰਾਜੀਵ ਮਿਸਰ ਅਤੇ ਕਮੇਟੀ ਮੈਂਬਰਾਂ ਵੱਲੋਂ ਗੁਗਲਾਨੀ ਦਾ ਧੰਨਵਾਦ ਕੀਤਾ ਗਿਆ ਅਤੇ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਗੁਗਲਾਨੀ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਿਸ਼ ਕਰਨੀ।

Leave a comment

Your email address will not be published. Required fields are marked *