ਸਫ਼ਾਈ ਸੇਵਕ ਯੂਨੀਅਨ ਵੱਲੋਂ ਵਿੱਤ ਮੰਤਰੀ ਦੇ ਘਿਰਾਓ ਸਬੰਧੀ ਝੰਡਾ ਮਾਰਚ

ਬਰਨਾਲਾ (ਹਰਮਨ) ਸਫ਼ਾਈ ਸੇਵਕ ਯੂਨੀਅਨ (ਰਜਿ.) ਬਰਨਾਲਾ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਮਿਤੀ 13 ਮਾਰਚ ਨੂੰ ਘਿਰਾਓ ਕਰਨ ਦਾ ਐਲਾਨ ਕਰਦਿਆਂ ਇਸ ਸਬੰਧੀ ਸ਼ਹਿਰ ਵਿੱਚ ਵਿੱਚ ਝੰਡਾ ਮਾਰਚ ਕੀਤਾ। ਝੰਡਾ ਮਾਰਚ ਤੋਂ ਬਾਅਦ ਸਥਾਨਕ ਭਗਵਾਨ ਵਾਲਮੀਕਿ ਚੌਂਕ ਵਿਖੇ ਯੂਨੀਅਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਜ਼ਿਲਾ ਸਕੱਤਰ ਗੁਲਸ਼ਨ ਕੁਮਾਰ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਸਫ਼ਾਈ ਸੇਵਕਾਂ ਦੀ ਪੱਕੀ ਭਰਤੀ, ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨਾ, ਸਫ਼ਾਈ ਸੇਵਕਾਂ ਨੂੰ ਵਰਦੀ ਦੇਣ ਅਤੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਪੱਕਾ ਕਰਨ ਲਈ 10 ਸਾਲ ਦੀ ਨੌਕਰੀ ਦੇ ਸਮੇਂ ਨੂੰ ਘਟਾ ਕੇ 02 ਸਾਲ ਕਰਨ ਸਬੰਧੀ ਆਦਿ ਮੰਗਾਂ ਦੀ ਪੂਰਤੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਦਿੜ੍ਹਬਾ ਸਥਿਤ ਰਿਹਾਇਸ਼ ਦਾ ਮਿਤੀ 13 ਮਾਰਚ ਨੂੰ ਘਿਰਾਓ ਕੀਤਾ ਜਾਵੇਗਾ ਅਤੇ ਇਸੇ ਕੜੀ ਤਹਿਤ ਸਮੁੱਚੇ ਸੂਬੇ ਵਿੱਚ ਝੰਡਾ ਮਾਰਚ ਕੀਤੇ ਜਾ ਰਹੇ ਹਨ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੇ ਕੁਮਾਰ, ਸੋਨੂੰ , ਰਾਜਨ , ਰਵੀ ਕੁਮਾਰ,ਓਮ ਪ੍ਰਕਾਸ਼,ਰਣਜੀਤ , ਰਾਜੇਸ਼,ਮੁਕੇਸ਼ ,ਰਮੇਸ਼, ਅਵਤਾਰ ਸਿੰਘ,ਬਲਜੀਤ ਕੁਮਾਰ,ਵਿਜੈ ਕੁਮਾਰ,ਫ਼ਕੀਰ ਚੰਦ,ਜੋਗਿੰਦਰ ਕੁਮਾਰ,ਬਿੰਦੂ ਪ੍ਰਧਾਨ, ਰਜਨੀ ,ਸਰੋਜ,ਊਸ਼ਾ, ਅੰਨੁ, ਲਛਮੀ,ਸੀਮਾ,ਵੀਰਪਾਲ, ਅਨੀਤਾ ਅਤੇ ਮੀਨੂ ਆਦਿ ਸਫ਼ਾਈ ਸੇਵਕ ਹਾਜ਼ਰ ਸਨ।
