ਸਯੱਦ ਸਰਦਾਰ ਅਲੀ ਸ਼ਾਹ ਜੀ ਖ਼ਾਨਗਾਹ 26ਵਾਂ ਸਲਾਨਾ ਮੇਲਾ 19 ਜੂਨ ਨੂੰ ਕਰਵਾਇਆ ਜਾਵੇਗਾ

ਹੁਸ਼ਿਆਰਪੁਰ (ਭੁਪਿੰਦਰ ਸਿੰਘ) ਬੁਲੋਵਾਲ ਤੋ ਭੋਗਪੁਰ ਰੋਡ ਤੇ ਸਥਿਤ ਪਿੰਡ ਫੱਤੋਵਾਲ ਵਿਖੇ ਸਯੱਦ ਸਰਦਾਰ ਅਲੀ ਸ਼ਾਹ ਜੀ, ਹਜ਼ਰਤ ਨੂਰ ਸਾਹ ਜੀ ਦਾ 26ਵਾਂ ਸੱਭਿਆਚਾਰਕ ਮੇਲਾ 19 ਜੂਨ (5ਹਾੜ) ਦਿਨ ਬੁੱਧਵਾਰ ਨੂੰ ਖ਼ਾਨਗਾਹ ਯੂਥ ਕਲੱਬ, ਇਲਾਕੇ ਦੀਆਂ ਸਮੂਹ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਇਸ ਮੌਕੇ ਖ਼ਾਨਗਾਹ ਯੂਥ ਕਲੱਬ ਦੇ ਪ੍ਰਬੰਧਕ ਤੇ ਸੇਵਾਦਾਰਾਂ ਨੇ ਟੋਪ ਨਿਊਜ਼ ਦੇ ਪੱਤਰਕਾਰ ਭੁਪਿੰਦਰ ਸਿੰਘ ਨੂੰ ਇਸ ਸਲਾਨਾਂ ਮੇਲੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਜੂਨ ਦਿਨ ਬੁੱਧਵਾਰ ਨੂੰ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਪੁਰਾਣੇ ਚੋਲੇ ਨੂੰ ਉਤਾਰ ਕੇ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਸੁੱਚਮ ਕੀਤਾ ਜਾਵੇਗਾ ਫਿਰ ਨਵਾਂ ਚੋਲਾ ਪਹਿਨਾ ਕੇ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਕੀਤੀ ਜਾਵੇਗੀ। ਚਾਦਰ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਉਪਰੰਤ ਅਸ਼ਰਫ ਸਾਬਰੀ ਕਵਾਲ ਪਾਰਟੀ ਵਲੋਂ ਸੂਫ਼ੀਆਨਾ ਕਲਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਟੇਜ ਤੇ ਕਲਾਕਾਰਾਂ ਦੀ ਬਾਖ਼ੂਬੀ ਪੇਸ਼ਕਾਰੀ ਐਂਕਰ ਰਾਜੂ ਗਿੱਲ ਵਲੋਂ ਨਿਭਾਈ ਜਾਵੇਗੀ। ਇਸ ਮੌਕੇ ਇਸ ਮੇਲੇ ਵਿੱਚ ਮੇਲੇਆ ਦੇ ਬਾਦਸ਼ਾਹ ਗਾਇਕ ਦਲਵਿੰਦਰ ਦਿਆਲਪੁਰੀ, ਰੋਹਿਤ ਸਿੱਧੂ, ਗੁਰਬਖਸ਼ ਸ਼ੌਂਕੀ, ਤੇ ਹੋਰ ਵੀ ਕਲਾਕਾਰਾਂ ਵਲੋਂ ਆਪਣੇ ਫੱਨ ਦਾ ਮੁਜਾਹਰਾ ਕਰਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਪੰਡਾਲ ਦੀ ਰੋਣਕ ਨੂੰ ਵਧਾਇਆ ਜਾਵੇਗਾ। ਇਸ ਮੌਕੇ ਇਸ ਸ਼ਾਹੀ ਦਰਬਾਰ ਵਿੱਚ ਵੱਖ ਵੱਖ ਜਗ੍ਹਾ ਤੋਂ ਸੰਤ ਮਹਾਂਪੁਰਸ਼ ਦਰਬਾਰ ਵਿੱਚ ਸੱਜਦਾ ਸਲਾਮ ਕਰਕੇ ਆਪਣੀਆਂ ਹਾਜ਼ਰੀਆਂ ਭਰਨਗੇ। ਇਸ ਮੌਕੇ ਖ਼ਾਨਗਾਹ ਯੂਥ ਕਲੱਬ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਇਸ ਸਲਾਨਾਂ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰਨੀ ਹੈ। ਤਾਂ ਜੋ ਇਸ ਦਰਬਾਰ ਵਿੱਚ ਪੀਰਾਂ ਫ਼ਕੀਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੇਹਤਮੰਦ ਤੇ ਸਫਲ ਬਣਾਇਆ ਜਾਵੇ। ਇਸ ਮੌਕੇ ਇਸ ਮੇਲੇ ਵਿੱਚ ਸਮੂਹ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜਿਆਂ ਦਾ ਲੰਗਰ ਤੇ ਪੀਰਾਂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਹੋਣਗੀਆਂ।
