August 6, 2025
#Punjab

ਸਰਕਾਰਾਂ ਗੁਰਦੁਆਰਾ ਸਾਹਿਬ ਜੀ ਦੇ ਚਲ ਰਹੇ ਪ੍ਰਬੰਧਾਂ ਵਿੱਚ ਦਖਲ ਅੰਦਾਜੀਆਂ ਬੰਦ ਕਰਨ ਮਹਾਂਰਾਸ਼ਟਰ ਸਰਕਾਰ ਫੈਸਲਾ ਤੁਰੰਤ ਵਾਪਿਸ ਲਵੇ ਬਾਬਾ ਸੁੱਖਾ ਸਿੰਘ

ਜੰਡਿਆਲਾ ਗੁਰੂ ਅਬਿਚਲ ਨਗਰ ਗੋਬਿੰਦ ਗੁਰੂ ਕਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਸ੍ਰੀ ਆਕਾਲ ਤਖਤ ਸਾਹਿਬ ਜੀ ਨੰਦੇੜ ਮਹਾਂਰਾਸ਼ਟਰ ਵਿਖੇ ਗੁਰਦੁਆਰਾ ਸਾਹਿਬ ਜੀ ਦੇ ਪ੍ਰੰਬਧਕ ਬੋਰਡ ਵਿੱਚ ਮਹਾਂਰਾਸ਼ਟਰ ਸਰਕਾਰ ਵੱਲੋਂ ਆਪਣੇ ਆਪ ਮਨਮਰਜ਼ੀ ਨਾਲ ਤਬਦੀਲੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਤਪ ਅਸਥਾਨ ਗੁਰਦੁਆਰਾ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜੋਤੀਸਰ ਜੰਡਿਆਲਾ ਗੁਰੂ ਤੇ ਗੁਰਦੁਆਰਾ ਜੋਤੀਸਰ ਸ਼ਿਮਲੇ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਨੇ ਅੱਗੇ ਕਿਹਾ ਕਿ ਅਬਿਚਲ ਨਗਰ ਐਕਟ 1956 ਚ ਮੌਜੂਦਾ ਸਰਕਾਰ ਵੱਲੋਂ ਐਕਟ ਬਣਾਇਆ ਗਿਆ ਹੈ ਲੇਕਿਨ ਇਸ ਐਕਟ ਚ ਗੁਰਦੁਆਰਾ ਸਾਹਿਬ ਜੀ ਦੇ ਚੱਲ ਰਹੇ ਪ੍ਰਬੰਧ ਵਿੱਚ ਸਰਕਾਰ ਜਾਂ ਕੋਈ ਸੰਗਤੀ ਰੂਪ ਵਿਚ ਸ਼ਰਧਾਲੂ ਆਪਣਾ ਸੁਝਾਅ ਤਾਂ ਦੇ ਸਕਦਾ ਪ੍ਰੰਤੂ ਇਸ ਪ੍ਰੰਬਧਕ ਬੋਰਡ ਨੂੰ ਤੋੜਨ ਦਾ ਅਧਿਕਾਰ ਕਿਸੇ ਕੋਲ ਨਹੀਂ ਲੇਕਿਨ ਸੋਚੀ ਸਮਝੀ ਕੋਝੀ ਸਾਜ਼ਿਸ਼ ਦੇ ਅਧੀਨ ਪ੍ਰਬੰਧਕ ਬੋਰਡ ਨੂੰ ਤੋੜ ਕੇ ਮਹਾਂਰਾਸਟਰ ਸਰਕਾਰ ਕਾਬਜ਼ ਹੋਣਾ ਚਾਹੁੰਦੀ ਹੈ ਜੋ ਸਿੱਧਾ ਸਿੱਧਾ ਸਪਸ਼ਟ ਨਜ਼ਰ ਆ ਰਿਹਾ ਹੈ ਅੱਗੇ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਗੁਰਧਾਮਾਂ ਆਦਿ ਧਾਰਮਿਕ ਗੁਰਧਾਮਾਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਭਾਰਤ ਦੇਸ਼ ਵਿੱਚ ਵੱਸਦੇ ਹਰ ਇੱਕ ਵਰਗ ਦੇ ਵਾਸੀ ਦੀ ਭਾਈਚਾਰਕ ਸਾਂਝ ਨੂੰ ਸੱਟ ਵੱਜੇ ਅੱਗੇ ਉਨ੍ਹਾ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਦਖਲ ਅੰਦਾਜੀ ਪ੍ਰਤੀ ਸਿੱਖ ਸੰਗਤਾਂ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਮਹਾਰਾਸ਼ਟਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਿਸ ਲਵੇ ਤਾਂ ਜੋ ਭਾਰਤ ਦੇਸ਼ ਦੀ ਭਾਈਚਾਰਕ ਸਾਂਝ ਬਰਕਰਾਰ ਰਹੇ I.ਇਸ ਮੌਕੇ ਬਾਬਾ ਅਮਰ ਸਿੰਘ ਜੱਬੋਵਾਲ ਵਾਲੇ, ਭਾਈ ਰਣਜੀਤ ਸਿੰਘ ਬਸਰਾਵਾਂ , ਭਾਈ ਜਸਪਾਲ ਸਿੰਘ ਭਾਈ ਰਣਜੀਤ ਸਿੰਘ ਮਲੋਟ, ਬਾਬਾ ਜਗੀਰ ਸਿੰਘ ਭੰਗੋਈ ਵਾਲੇ, ਭਾਈ ਸਾਹਬ ਸਿੰਘ , ਭਾਈ ਰੁਪਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ I.

Leave a comment

Your email address will not be published. Required fields are marked *