August 6, 2025
#National

ਸਰਕਾਰੀ ਉਗਯੋਗਿਕ ਸਿਖਲਾਈ ਸੰਸਥਾਂ, ਕਾਦੀਆਂ ਵਿਖੇ ਕੈਂਪ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਉਦਯੋਗਿਕ ਸੰਸਥਾਵਾਂ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਨੂੰ ਆਤਮ ਨਿਰਭਰ/ਕਾਰੋਬਾਰ ਚਲਾਉਣ ਲਈ ਲੀਡ ਬੈਕਾਂ ਤੋ ਲੋਨ ਲੈਣ ਲਈ ਜਾਗਰੂਕ ਕਰਨ ਤਹਿਤ ਸਰਕਾਰੀ ਉਗਯੋਗਿਕ ਸਿਖਲਾਈ ਸੰਸਥਾਂ, ਕਾਦੀਆਂ ਵਿਖੇ ਕੈਂਪ ਲਗਾਇਆ ਗਿਆ।ਇਸ ਮੌਕੇ ਸ੍ਰੀਮਤੀ ਨਵਨੀਤ ਕੌਰ ਭੰਗੂ ਸੀਨੀਅਰ ਇੰਡਸਟ੍ਰੀਅਲ ਪ੍ਰਮੋਸ਼ਨ ਅਫਸਰ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਵੱਲੋਂ ਸੰਸਥਾ ਤੋਂ ਸਿਖਲਾਈ ਲੈ ਰਹੇ ਅਤੇ ਪੁਰਾਣੇ ਸਿਖਿਆਰਥੀਆਂ ਨੂੰ ਸਵੈ- ਰੋਜਗਾਰ ਲਈ ਇਸ ਸਕੀਮ ਸਬੰਧੀ ਸਿਖਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ।ਇਸ ਮੌਕੇ ਤਜਿੰਦਰ ਸਿੰਘ ਵੋਹਰਾ ਪ੍ਰਿੰਸੀਪਲ, ਜਗਜੀਤ ਸਿੰਘ ਟ੍ਰੇਨਿੰਗ ਅਫਸਰ, ਦਲਜੀਤ ਸਿੰਘ, ਸ਼੍ਰੀਮਤੀ ਸਾਵਰੀ ਸਾਨਨ, ਅੰਮਿਤਪਾਲ ਸਿੰਘ, ਮਦਨ ਲਾਲ, ਮਨਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ, ਯੁਵਰਾਜ ਪੁਰੀ ਦਫਤਰੀ ਸੁਪਰਡੈਂਟ, ਬਲਦੇਵ ਸਿੰਘ, ਸ਼੍ਰੀਮਤੀ ਕੁਲਵੰਤ ਕੌਰ, ਸੁਖਜਿੰਦਰ ਸਿੰਘ, ਲਵਜੋਤ ਸਿੰਘ, ਧੀਰਜ, ਸੰਜੀਵ , ਸੁਦੇਸ਼, ਆਸਾ, ਪੂਜਾ ਹਾਡਾ, ਰਾਜਵਿੰਦਰਜੀਤ ਕੌਰ ਆਦਿ ਹਾਜਰ ਸਨ।

Leave a comment

Your email address will not be published. Required fields are marked *