ਸਰਕਾਰੀ ਐਲੀਮੈਂਟਰੀ ਸਕੂਲ ਟੱਬਾ ਨੂੰ ਪੱਖੇ ਭੇਂਟ ਕੀਤੇ ਗਏ ਆ ਹੁਣ

ਗੜਸ਼ੰਕਰ (ਹੇਮਰਾਜ) ਪਿਛਲੇ ਦਿਨ ਇਲਾਕਾ ਬੀਤ ਦੇ ਪਿੰਡ ਟੱਬਾ ਗੜਸ਼ੰਕਰ ਦੇ ਤਹਿਤ ਨੌਜਵਾਨਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਟੱਬਾ ਦੇ ਸਟਾਫ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਸਕੂਲ ਦੇ ਕੰਮ- ਕਾਰ ਤੇ ਬੱਚਿਆਂ ਦੀ ਵਿਦਿਆ ਪ੍ਰਾਪਤੀ ਦੀ ਪ੍ਰਗਤੀ ਅਤੇ ਲੋੜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਅਹਿਮ ਮੀਟਿੰਗ ਦੇ ਵਿਚਾਰ ਵਟਾਂਦਰੇ ਦੋਰਾਨ ਨੌਜਵਾਨਾਂ ਨੇ ਮਿਲ ਕੇ ਗੜਸ਼ੰਕਰ -2 ਬੀਤ ਪਿੰਡ ਟੱਬਾ ਸਕੂਲ ਨੂੰ ਤਿੰਨ ਪੱਖੇ ਭੈਟ ਕੀਤੇ। ਇਹ ਨੌਜਵਾਨ ਸੰਜੇ ਫੋਜੀ,ਪ੍ਰਦੀਪ ਕੁਮਾਰ, ਗੁਰਮੁੱਖ ਸਿੰਘ, ਨਰਿੰਦਰ ਫੋਜੀ ਨੇ ਮਿਲ ਕੇ ਸਕੂਲ ਦੇ ਸਟਾਫ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਵਿਦਿਆ ਦਾ ਮੰਦਰ ਹੈ। ਤੇ ਸਕੂਲ ਦੀ ਗਰਾਊਂਡ ਵਿਚ ਲੱਗੇ ਬੂਟਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਜਰੂਰ ਲਗਾਓ । ਰਾਕੇਸ਼ ਕੁਮਾਰ ਤੇ ਸਕੂਲ ਦੇ ਸਮੂਹ ਸਟਾਫ ਨੇ ਦਾਨੀ ਨੌਜਵਾਨਾਂ ਦਾ ਤਹਿਤ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਰਾਕੇਸ਼ ਕੁਮਾਰ, ਕਿਰਨ ਬਾਲਾ, ਮੈਡਮ ਸਤਵਿੰਦਰ ਕੌਰ,ਬਲਜੀਤ ਕੌਰ, ਸ਼ਿਵਾਨੀ ਬੈਂਸ,ਸੰਦੇਸ਼ ਰਾਣੀ ਆਦਿ ਹਾਜਰ ਸਨ।
