ਸਰਕਾਰੀ ਐਲੀਮੈਟਰੀ ਸਕੂਲ਼ ਪਿੰਡ ਟਿੱਬਾ ਬਲਾਕ ਗੜ੍ਹਸ਼ੰਕਰ,2 ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਹਰ ਸਾਲ ਦੀ ਤਰ੍ਹਾਂ ਹੀ ਸਰਕਾਰੀ ਐਲੀਮੈਟਰੀ ਸਕੂਲ਼ ਪਿੰਡ ਟਿੱਬਾ ਬਲਾਕ ਗੜ੍ਹਸ਼ੰਕਰ,2 ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਰੋਹਕਰਵਾਇਆ ਗਿਆ ਜਿਸ ਵਿੱਚ ਬੀਤ ਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੇ ਸਲਾਨਾ ਸਮਾਰੋਹ ਵਿਚ ਭਾਗ ਲਿਆ।ਤੇ ਆਪਣੀ ਕਰਲਾ ਦਾ ਫਨ ਦਿਖਾਇਆ।ਬੱਚਿਆਂ ਵਲੋ ਧਾਰਮਿਕ ਭਜਨ,ਨਾਟਕ,ਸਕੀਟਾ, ਗਿਧਾ,ਭਗੜਾ ਪੈਸ਼ ਕੀਤਾ ਗਿਆ।ਇਸ ਸਮਾਰੋਹ ਵਿਚ।ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਜੈ ਕਿਸ਼ਨ ਸਿੰਘ ਰੋੜੀ ਜੀ ਨੇ ਸ਼ਿਰਕਤ ਕੀਤੀ ।ਇਸ ਮੋਕੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਇਨ੍ਹਾਂ ਬੱਚਿਆਂ ਨੇ ਪੜ੍ਹ ਲਿਖ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਾਂ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਪੜਨਾ ਲਿਖਣਾ, ਖੇਡਣਾ, ਤੇ ਮਨੋਰੰਜਨ ਦਿਮਾਗੀ ਪ੍ਰਕਿਰਿਆ ਨੂੰ ਦਰੁਸਤ ਰੱਖਦਾ ਹੈ। ਸਿਖਿਆ ਕਦੀ ਖਤਮ ਨਹੀਂ ਹੁੰਦੀ। ਪੜ ਲਿਖ ਕੇ ਆਪਣੇ ਮਾਂ ਬਾਪ ਦਾ ਨਾਮ,ਪਿੰਡ ਦਾ ਸਕੂਲ ਦਾ ਨਾਮ ਰੋਸ਼ਨ ਕਰੋ।ਇਸ ਮੋਕੇ ਤੇ ਵੱਖ ਵੱਖ ਪਿੰਡਾਂ ਦੇ ਸਰਕਾਰੀ ਸਕੂਲਹੈਬੋਵਾਲ ਸਕੂਲ, ਹਰਮਾਂ ਸਕੂਲ , ਨੈਨਵਾਂ ਸਕੂਲ, ਸੀਮਾ ਸਕੂਲ, ਬੱਸੀ ਬੱਸਤੀ ਤੇ ਸ਼੍ਰੀ ਖੁਰਾਲਗੜ ਖੁਰਾਲੀ ਸਕੂਲ, ਗੜ੍ਹੀ ਮਾਣਸੋ ਵਾਲ ਸਕੂਲ਼, ਦੇ ਬੱਚਿਆ ਨੇ ਇਸ ਸਮਾਰੋਹ ਵਿੱਚ ਭਾਗ ਲਿਆ ਇਸ ਮੌਕੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।ਤੇ ਤੇ ਬੱਚਿਆਂ ਦੇ ਹੋਸਲਾ ਅਫਜਾਈ ਕਰ ਉਨ੍ਹਾਂ ਨੂੰ ਇਨਾਮ ਦਿੱਤੇ ਗਏ।ਇਸ ਮੋਕੇ ਤੇ ਸਕੂਲ ਦੇ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਹਾਜਰ ਹੋਏ।ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ,ਸਾਬਕਾ ਬੀ ਪੀ ਈ ਓ ਮਲੂਕ ਸਿੰਘ, ਸ਼੍ਰੀ ਮਤੀ ਅਨੁਰਾਧਾ ਜੋਸ਼ੀ ਸੀ.ਐਸ.ਟੀ. ਕਾਲੇਵਾਲ, ਗਿਆਨ ਚੰਦ ਡੀ. ਟੀ .ਐਫ. ਰੋਪੜ, ਆਰਤੀ ਚੰਦੇਲ ਐਚ.ਟੀ.ਗੜੀ ਮਾਨਸੋਵਾਲ, ਜਸਵਿੰਦਰ ਸਿੰਘ, ਨੀਤੂ ਬਾਲਾ ਬਸੀ ਬਸਤੀ,ਕੁਲਜੀਤ ਕੌਰ ਖੁਰਾਲੀ, ਨਰਿੰਦਰ ਕੌਰ ਸੀਹਵਾ, ਸੁਦੇਸ਼ ਰਾਣੀ ਹੈਬੋਵਾਲ, ਪਰਮਜੀਤ ਕੌਰ, ਦੀਪਕ ਕੁਮਾਰ ਸੀਹਵਾਂ, ਸੰਜੀਵ ਕੁਮਾਰ ਹਰਮਾਂ,ਗੁਰਮੀਤ ਕੌਰ ਨੈਨਵਾਂ, ਸੁਰੇਖਾ ਰਾਣੀ, ਰਣਵੀਰ ਸਿੰਘ ਕਾਲੇਵਾਲ ਬੀਤ,ਰਮੇਸ਼ ਕੁਮਾਰ ਟੱਬਾ,ਜਸਵਿੰਦਰ ਸਿੰਘ, ਕਿਰਨ ਬਾਲਾ, ਸਤਵਿੰਦਰ ਕੌਰ, ਬਲਜੀਤ ਕੌਰ, ਸ਼ੀਵਾਨੀ ਬੈਂਸ ਟੱਬਾ,ਸੁਦੇਸ਼ ਰਾਣੀ ਆਦਿ ਹਾਜਰ ਸਨ।
