August 7, 2025
#National

ਸਰਕਾਰੀ ਕਾਲਜ ਅਮਰਗੜ੍ਹ ਦਾ ਪ੍ਰਾਸਪੈਕਟਸ ਕੀਤਾ ਗਿਆ ਰਲੀਜ਼

ਅਮਰਗੜ੍ਹ (ਗੁਰਬਾਜ ਸਿੰਘ ਬੈਨੀਪਾਲ) ਸਥਾਨਕ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਪ੍ਰਿੰਸੀਪਲ ਪ੍ਰੋ.ਮੀਨੂ ਦੀ ਅਗਵਾਈ ਹੇਠ ਆਗਾਮੀ ਸੈਸ਼ਨ 2024-25 ਦਾ ਪ੍ਰਾਸਪੈਕਟਸ ਉੱਘੇ ਚਿੰਤਕ ਪ੍ਰੋ.(ਡਾ.) ਧਰਮਚੰਦ ਵਾਤਿਸ਼, ਸਾਬਕਾ ਮੁਖੀ ਪੋਸਟ ਗਰੈਜੂਟ ਵਿਭਾਗ ਸਰਕਾਰੀ ਕਾਲਜ, ਮਾਲੇਰਕੋਟਲਾ, ਅਨਰੇਰੀ ਡਾਇਰੈਕਟਰ, ਗੁਰੂ ਤੇਗ ਬਹਾਦਰ ਕਾਲਜ ਸ਼ੇਹ-ਕੇ ਦੁਆਰਾ ਰਲੀਜ ਕੀਤਾ ਗਿਆ। ਡਾ.ਧਰਮਚੰਦ ਵਾਤਿਸ਼ ਨੇ ਨਵੇਂ ਸੈਸ਼ਨ ਦੇ ਦਾਖਲੇ ਦੀ ਸ਼ੁਰੂਆਤ ਤੇ ਵਧਾਈ ਦਿੱਤੀ, ਉਹਨਾਂ ਕਾਲਜ ਨੂੰ 5100/- ਦੀ ਰਾਸ਼ੀ ਭੇਂਟ ਕੀਤੀ ਅਤੇ ਕਾਲਜ ਦੇ ਰੌਸ਼ਨ ਭਵਿੱਖ ਦੀਆਂ ਸ਼ੁੱਭ ਇਛਾਵਾਂ ਭੇਂਟ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ.ਤੇਜਿੰਦਰ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ, ਡਾ. ਅਮਨਦੀਪ ਵਾਤਿਸ਼ ਮੁਖੀ ਪੰਜਾਬੀ ਵਿਭਾਗ, ਡਾ.ਕਮਲਜੀਤ ਸਿੰਘ ਮੁਖੀ ਰਾਜਨੀਤੀ ਵਿਭਾਗ, ਸ.ਗੁਰਦੀਪ ਸਿੰਘ ਸੀਨੀਅਰ ਸਹਾਇਕ, ਸ.ਹਰਜੌਹਲ ਸਿੰਘ, ਰਾਜਵੰਤ ਕੌਰ ਆਦਿ ਹਾਜ਼ਰ ਸਨ। ਇਸ ਸਮੇਂ ਡਾ.ਅਮਨਦੀਪ ਵਾਤਿਸ਼ ਦਾਖਲਾ ਨੋਡਲ ਅਫ਼ਸਰ ਨੇ ਦੱਸਿਆ ਕਿ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ 15 ਮਈ ਤੋਂ ਦਾਖਲੇ ਸੰਬੰਧੀ ਸਰਕਾਰ ਦਾ ਕੇਂਦਰੀਕ੍ਰਿਤ ਪੋਰਟਲ ਖੁੱਲ ਰਿਹਾ ਹੈ, ਜਿਸ ਤੇ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। ਪ੍ਰਿੰਸੀਪਲ ਪ੍ਰੋ. ਮੀਨੂ ਜੀ ਦੁਆਰਾ ਡਾ. ਧਰਮਚੰਦ ਵਾਤਿਸ਼ ਨੂੰ ਸਨਮਾਨਿਤ ਕੀਤਾ ਗਿਆ। ਡਾ. ਵਾਤਿਸ ਨੇ ਪ੍ਰੋ.ਮੀਨੂ ਜੀ ਨੂੰ ਸਨਮਾਨ ਚਿੰਨ ਅਤੇ ਆਪਣੀ ਪੁਸਤਕ ਦੇ ਕੇ ਸਨਮਾਨਿਤ ਕੀਤਾ।

Leave a comment

Your email address will not be published. Required fields are marked *