ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਵਿਖੇ ਪੌਦੇ ਲਗਾਏ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਦੀ ਅਗਵਾਈ ਵਿੱਚ ਸਕੂਲ ਵਿਚ ਵਣਮਹਾ ਉਤਸਵ ਮਨਾਇਆ ਗਿਆ ਸਕੂਲ ਵਿਚ ਵਿਸ਼ੇਸ਼ ਮਹਿਮਾਨ ਵਜੋ ਐਸ ਐਮ ਸੀ ਮੈਂਬਰ ਸੰਜੀਵ ਕੁਮਾਰ ਉਬਰਾਏ ਵੱਲੋ ਸ਼ਿਰਕਤ ਕੀਤੀ ਉਹਨਾ ਵੱਲੋ ਬੱਚਿਆ ਨੂੰ ਰੁੱਖਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਵੱਧ ਤੋ ਵੱਧ ਪੋਦੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਕੀਤਾ ਜਾਵੇ ਪਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਵੱਲੋ ਬੱਚਿਆ ਨੂੰ ਇਕ ਰੁੱਖ ਸੋ ਸੁੱਖ ਦੇ ਨਾਅਰੇ ਨਾਲ ਸਕੂਲ ਵਿੱਚ ਪਾਮ ਦੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਸਕੂਲ ਦੇ ਚੌਗਿਰਦੇ ਵਿੱਚ ਬੂਟੇ ਲਗਾਉਣ ਦੇ ਨਾਲ-ਨਾਲ ਆਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਬੂਟਿਆ ਦੀ ਸਾਭ – ਸੰਭਾਲ ਲਈ ਜੁੰਮੇਵਾਰੀ ਦਿਤੀ ਗਈ ਕੈਂਪਸ ਮੈਨੇਜਰ ਰਾਜੂ ਈਕੋ ਕਲੱਬ ਦੇ ਇੰਚਾਰਜ ਅਮਨਦੀਪ ਕੌਰ ਮੰਜੂ ਸ਼ਰਮਾ ਅਤੇ ਨਰੇਸ਼ ਨੇ ਇਸ ਮੁਹਿੰਮ ਵਿਚ ਸ਼ਾਮਿਲ ਸਨ
