ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਸਹੋਤਾ ਰੰਧਾਵਾ ਦੀ ਅਗਵਾਈ ਹੇਠ ਇਹ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਸ੍ਰੀ ਸੁਰੇਸ਼ ਕੁਮਾਰ ਬਤੌਰ ਮੁੱਖ ਮਹਿਮਾਨ ਮਹਿਮਾਨ ਵਜੋ ਸ਼ਿਰਕਤ ਕੀਤੀ ਉਨਾਂ ਦੇ ਨਾਲ ਉਪ ਜਿਲ੍ਹਾ ਸਿੱਖਿਆ ਅਫਸਰ( ਸੈ ਸਿ) ਸ੍ਰੀ ਰਜੀਵ ਜੋਸ਼ੀ ਸਟੇਟ ਅਵਾਰਡੀ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਪਹੁੰਚੇ ਉਹਨਾਂ ਵੱਲੋਂ ਸਾਇੰਸ ਮੈਥ ਇੰਗਲਿਸ਼ ਸਮਾਜਿਕ ਸਿੱਖਿਆ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪਹਿਲੀ ਤਿੰਨ ਪੁਜੀਸ਼ਨਾਂ ਅੱਠਵੀਂ ਦਸਵੀਂ ਅਤੇ +2 ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਭਵਿੱਖ ਵਿੱਚ ਚੰਗੇ ਮੁਕਾਮ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸਕੂਲ ਵਿੱਚ ਦਾਖਲਾ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਸੁਨੀਤਾ ਸਹੋਤਾ ਰੰਧਾਵਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਅਤੇ ਉਨਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਮਾਜ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ ਸਕਿਟ ਪੇਸ਼ ਕੀਤੇ ਐਸ ਐਮ ਸੀ ਮੈਂਬਰ ਮਿਸਟਰ ਉਬਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਸਾਰੇ ਸਟਾਫ ਮੈਂਬਰ ਰਮਨਜੀਤ ਕੌਰ ਕੁਲਵਿੰਦਰ ਕੌਰ ਸਰਬਜੀਤ ਕੌਰ ਅਸ਼ਵਨੀ ਕੁਮਾਰ ਮਣੀ ਮੁਕਤਾ ਰਿਮਲੂ ਬਾਲਾ ਸ਼ਿਵਾਨੀ ਨਵਜੋਤ ਕੌਰ ਵਿਪਨ ਕੁਮਾਰ ਹਰਲੀਨ ਕੌਰ ਉਪਾਸਨਾ ਪਰਮਿੰਦਰ ਕੌਰ ਗਗਨਦੀਪ ਕੌਰ ਮੰਜੂ ਸ਼ਰਮਾ ਵਿਜੇ ਕੁਮਾਰੀ ਮੰਜੂ ਬਾਲਾ ਜੂਨੀਅਰ ਸਹਾਇਕ ਵਿਤੇਸ਼ ਕੁਮਾਰ ਅੰਕੁਸ਼ ਸ਼ਰਮਾ ਅਮਰਜੀਤ ਸਨੀ ਕੁਮਾਰ ਨਰੇਸ਼ ਕੁਮਾਰ ਵਿਨੇ ਕੁਮਾਰ ਸੰਤੋਸ਼ ਰਾਣੀ ਕੈਂਪਸ ਮੈਨੇਜਰ ਰੂਪ ਲਾਲ ਸਿਕਿਉਰਟੀ ਗਾਰਡ ਅਤੇ ਮਿਡ ਡੇ ਮੀਲ ਵਰਕਰ ਹਾਜ਼ਰ ਸਨ ਸਟੇਜ ਦੀ ਭੂਮਿਕਾ ਰਚਨਾ ਗੁਲਾਟੀ ਵੱਲੋਂ ਬਾਖੂਬੀ ਨਿਭਾਈ ਗਈ
