August 6, 2025
#Sports

ਸਰਕਾਰੀ ਕੰਨਿਆ ਸੀ.ਸੈ.ਸਮਾਰਟ ਸਕੂਲ ਭੀਖੀ ਵਿਖੇ ਬਾਸਕਿਟਬਾਲ ਦੀਆਂ 70 ਖਿਡਾਰਣਾਂ ਨੂੰ ਕੀਤਾ ਸਨਮਾਨਿਤ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖੇ ਏ.ਐਸ.ਆਈ. ਸਰਦਾਰ ਬਲਵੰਤ ਸਿੰਘ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਬਾਸਕਟ ਬਾਲ 70 ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇਸ਼ ਮੌਕੇ ਤੇ ਬਲਵੰਤ ਸਿੰਘ ਜੀ ਨੇ ਲੁਧਿਆਣਾ ਤੋਂ ਡਿਊਕ ਕੰਪਨੀ ਵੱਲੋਂ ਅਤੇ ਵਿਸ਼ੇਸ਼ ਫਰਮ ਵੱਲੋਂ ਸਾਂਝੇ ਤੌਰ ‘ਤੇ ਬੱਚਿਆਂ ਲਈ ਸਨਮਾਨ ਦੇ ਤੌਰ ‘ਤੇ ਦਿੱਤੇ ਗਏ ਟਰੈਕ ਸੂਟ ਅਤੇ ਬੂਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਦਿਨ ਸਾਡੇ ਵਿੱਚ ਖਾਸ ਤੌਰ ਤੇ ਆਪਣੇ ਰੁਝੇਵਿਆਂ ਭਰੇ ਕਾਰਜਾਂ ਵਿੱਚੋਂ ਟਾਇਮ ਕੱਢਦੇ ਹੋਏ ਮੁਨੀ ਜੀ ਅਤੇ ਬ੍ਰਹਮ ਕੁਮਾਰੀ ਮਿਸ਼ਨ ਤੇ ਮੁੱਖ ਦੀਦੀ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।ਸਕੂਲ ਮੁਖੀ ਰਜਿੰਦਰ ਸਿੰਘ ਨੇ ਇਸ ਮੌਕੇ ਸ਼੍ਰੀ ਬਲਵੰਤ ਸਿੰਘ ਜੀ ਦੇ ਯਤਨਾਂ ਸਦਕਾ ਅਤੇ ਨਰੇਸ਼ ਜੀ(ਕੋਚ ਬਾਸਕਟਬਾਲ) ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਵੱਡਭਾਗਾ ਦੱਸਦੇ ਹੋਏ ਸੰਤਾਂ ਮਹਾਂਪੁਰਸ਼ਾਂ ਦੇ ਸਕੂਲ ਦੀ ਧਰਤੀ ਨੂੰ ਪਵਿੱਤਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਣ ਲਈ ਧੰਨਵਾਦ ਕੀਤਾ।ਇਸ ਵਿਸ਼ੇਸ਼ ਮੌਕੇ ਆਪ ਪਾਰਟੀ ਦੇ ਪ੍ਰਧਾਨ ਸਿਕੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ,ਮੱਘਰ ਸਿੰਘ,ਅਵਤਾਰ ਸਿੰਘ,ਰਾਮ ਸਿੰਘ,ਮਲਕੀਤ ਸਿੰਘ,ਸਕੂਲ ਮੈਨੇਜਰ ਬਲਵੀਰ ਸਿੰਘ,ਗੋਧਾ ਰਾਮ ਜੀ,ਸੁਖਪਾਲ ਸਿੰਘ,ਗੈਲਾ ਸਿੰਘ, ਸਹਿਯੋਗੀ, ਪਤਵੰਤੇ, ਸਕੂਲ ਪ੍ਰਬੰਧਕ ਅਤੇ ਸਟਾਫ਼ ਮੈਂਬਰ ਹਾਜਰ ਸਨ।

Leave a comment

Your email address will not be published. Required fields are marked *