August 7, 2025
#National

ਸਰਕਾਰੀ ਮਾਡਲ ਸਕੂਲ ਦਾਤੇਵਾਸ ਨੂੰ ਮਿਲਿਆ ਪੰਜਾਬ ਪੱਧਰੀ ਦਾਖਲਾ ਐਵਾਰਡ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਿੱਖਿਆ ਵਿਭਾਗ ਪੰਜਾਬ ਦੁਆਰਾ ਚਲਾਈ ਦਾਖਲਾ ਮੁਹਿੰਮ ‘ਈਚ ਵਨ ਬਰਿੰਗ ਵਨ’-2023 ਤਹਿਤ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਰਕਾਰੀ ਮਾਡਲ ਸੀਨੀ, ਸਕੂਲ ਦਾਤੇਵਾਸ (ਮਾਨਸਾ) ਨੇ ਸੈਸ਼ਨ 2023-24 ਦੌਰਾਨ ਗਿਆਰਵੀਂ-ਬਾਰਵੀ ਦੇ ਨਵੇਂ ਦਾਖਲਿਆਂ ਵਿਚ ਲਗਭਗ 71% ਵਾਧਾ ਕਰਕੇ ਪੰਜਾਬ ਭਰ ਵਿੱਚ ਪੇਂਡੂ ਸੈਕੰਡਰੀ ਸਕੂਲਾਂ ਦੀ ਕੈਟਾਗਰੀ ਵਿੱਚ ਤੀਜਾ ਸਥਾਨ ਹਾਸਲ ਕਰਦਿਆਂ ਪੰਜਾਬ ਪੱਧਰੀ ਦਾਖਲਾ ਐਵਾਰਡ ਹਾਸਲ ਕੀਤਾ ਹੈ। ਇਹ ਐਵਾਰਡ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੁਆਰਾ ਅਨੰਦਪੁਰ ਵਿਖੇ ਇੱਕ ਸਮਾਗਮ ਦੌਰਾਨ ਸਕੂਲ ਦੇ ਅਧਿਆਪਕ ਯਾਦਵਿੰਦਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਯਾਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਸਕੂਲ ਹਰ ਪੱਖੋਂ ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਹੈ। ਸਕੂਲ ਵਿਚ ਚੱਲ ਰਹੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ, ਸਮਰੱਥ ਪ੍ਰੌਜੈਕਟ, ਮਿਸ਼ਨ 100%, ਵਿੱਦਿਅਕ ਮੁਕਾਬਲੇ ਸੱਭਿਆਚਾਰਕ ਗਤੀਵਿਧੀਆਂ, ਵੱਖ-ਵੱਖ ਵਿੱਦਿਅਕ ਮੇਲੇ, ਆਨ-ਲਾਈਨ ਸਿੱਖਿਆ, ਖੇਡਾਂ ਦੇ ਮੁਕਾਬਲੇ ਅਤੇ ਹੋਰ ਕਈ ਪ੍ਰੋਗਰਾਮਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਗੁਣਾਤਮਿਕ ਸਿੱਖਿਆ ਵਿੱਚ ਤੇਜੀ ਨਾਲ ਹੋ ਰਹੇ ਸੁਧਾਰ ਨੇ ਲੋਕਾਂ ਦੇ ਦਿਲਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਦੁਬਾਰਾ ਇੱਕ ਵਿਸ਼ਵਾਸ਼ ਪੈਦਾ ਕੀਤਾ ਹੈ। ਇਸ ਕਰਕੇ ਹੀ ਇਸ ਸਕੂਲ ਨਾਲ ਲਗਭਗ 32 ਪਿੰਡਾਂ ਦੇ ਵਿਦਿਆਰਥੀ ਜੁੜੇ ਹੋਏ ਹਨ । ਲਗਭਗ ਹਰ ਇਕ ਅਧਿਆਪਕ ਅਤੇ ਵਿਦਿਆਰਥੀ ਵੱਲੋਂ ਪਿਛਲੇ ਸ਼ੈਸ਼ਨ ਦੌਰਾਨ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਵਿਕਾਸ ਬਾਰੇ ਦੱਸਦੇ ਹੋਏ ਨਿੱਜੀ ਤੌਰ ਤੇ, ਸ਼ੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਦਾਖਲੇ ਕਰਵਾਏ ਗਏ ਹਨ। ਇਸ ਮੌਕੇ ਜਿਲਾ ਸਿੱਖਿਆ ਅਫ਼ਸਰ ਮਾਨਸਾ ਸ੍ਰੀ ਹਰਿੰਦਰ ਸਿੰਘ ਭੁੱਲਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਵੱਲੋਂ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ ਤੁਲਸੀ ਦਾਸ, ਸਾਹਿਲ ਤਨੇਜਾ, ਲੈਕਚਰਾਰ ਸੰਦੀਪ ਕੌਰ, ਰਮਨਦੀਪ ਕੌਰ, ਵਧਾਵਾ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮੋਹਿਤ ਗਰਗ, ਸੰਦੀਪ ਕੌਰ, ਮੋਹਿਤ ਗਰਗ, ਰੋਹਿਤ ਕੁਮਾਰ, ਸ਼ਮਿੰਦਰ ਕੌਰ, ਮਨਪ੍ਰੀਤ ਕੌਰ, ਮਮਤਾ ਰਾਣੀ, ਬਲਜਿੰਦਰ ਸਿੰਘ, ਮਨਜੀਤ ਕੌਰ, ਅਵਤਾਰ ਸਿੰਘ, ਗਗਨਦੀਪ ਕੌਰ, ਅਨੰਦ ਪ੍ਰਕਾਸ਼, ਮਲਕੀਤ ਸਿੰਘ, ਸੁਮਨ, ਨੈਨਸੀ ਸਿੰਗਲਾ, ਭੁਪਿੰਦਰ ਕੌਰ, ਅਮਨ ਗਰਗ, ਰਜਿੰਦਰ ਕੁਮਾਰ , ਯਾਦਵਿੰਦਰ ਸਿੰਘ , ਜਸਪ੍ਰੀਤ ਕੌਰ ਅਤੇ ਕੰਵਲਜੀਤ ਕੌਰ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *