August 6, 2025
#Punjab

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਐਗਜੀਬਿਸ਼ਨ ਵਿੱਚ ਮਾਰੀਆਂ ਮੱਲਾਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰਵਰੀ 2024 ਮਹੀਨੇ ਵਿੱਚ ਬਲਾਕ ਪੱਧਰੀ ਮੈਥ, ਸਾਇੰਸ ਅਤੇ ਅੰਗਰੇਜ਼ੀ ਦੇ ਐਗਜੀਬਿਸ਼ਨ ਕਰਵਾਏ ਗਏ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੀਆਂ ) ਦੇ ਸਕੂਲ ਵਿਖ਼ੇ ਹੋਏ | ਇਹਨਾਂ ਐਗਜੀਬਿਸ਼ਨ ਵਿੱਚ ਵੱਖ ਵੱਖ ਸਕੂਲਾਂ ਵੱਲੋ ਬਲਾਕ ਪੱਧਰੀ ਹਿੱਸਾ ਲਿਆ ਗਿਆ| ਇਸ ਐਗਜੀਬਿਸ਼ਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਅੰਬੀਆ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ ਜਿਸ ਵਿੱਚ ਅੰਗਰੇਜ਼ੀ ਐਗਜੀਬਿਸ਼ਨ ਵਿੱਚ ਆਂਚਲ ਵੱਜਰਾਵਾਤ ਦੂਸਰੇ ਸਥਾਨ , ਸਾਇੰਸ ਵਿੱਚੋ ਯੁੱਗਰਾਜ ਸਿੰਘ ਪਹਿਲਾਂ ਸਥਾਨ, ਪ੍ਰਭਜੋਤ ਕੌਰ ਪਹਿਲਾਂ ਸਥਾਨ ਅਤੇ ਮੈਥ ਐਗਜੀਬਿਸ਼ਨ ਵਿੱਚੋ ਮਨਪ੍ਰੀਤ ਕੌਰ ਪਹਿਲਾਂ ਸਥਾਨ, ਦੁਰਲੱਬਪ੍ਰੀਤ ਦੂਸਰੇ ਸਥਾਨ ਤੇ ਰਹੇ | ਇਹਨਾਂ ਬੱਚਿਆ ਨੇ ਵੱਖ ਵੱਖ ਸਥਾਨ ਹਾਸਿਲ ਕਰ ਕੇ ਆਪਣੇ ਸਕੂਲ ਦਾ, ਆਪਣੇ ਮਾਪਿਆਂ ਦਾ ਅਤੇ ਆਪਣੇ ਜਿਲ੍ਹੇ ਦਾ ਮਾਨ ਵਧਾਇਆ | ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਅੰਬੀਆ ਦਾ ਸਮੂਹ ਸਕੂਲ ਸਟਾਫ ਬੱਚਿਆ ਦੇ ਮਾਪਿਆਂ ਨੂੰ ਵਧਾਈ ਦੇਂਦਾ ਹੈ ਤੇ ਵਧੀਆ ਬਵਿੱਖ ਲਈ ਕਾਮਨਾ ਕਰਦਾ ਹੈ |

Leave a comment

Your email address will not be published. Required fields are marked *