ਸਰਕਾਰੀ ਹਾਈ ਸਕੂਲ ਭਾਣਾ ਵਿਖੇ ਰਾਸ਼ਟਰੀ ਜਨ ਸੰਖਿਆ ਦਿਵਸ ਮਨਾਇਆ – ਅਨੀਤਾ ਅਰੋੜਾ

ਫ਼ਰੀਦਕੋਟ(ਵਿਪਨ ਮਿਤੱਲ)ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਭਾਣਾ ਵਿਖੇ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਦੀ ਅਗਵਾਈ ਵਿੱਚ ਰਾਸ਼ਟਰੀ ਜਨ ਸੰਖਿਆ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਵਿਦਿਆਰਥੀਆਂ ਦੇ ਪੇਂਟਿੰਗ,ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਵਿਦਿਆਰਥੀਆਂ ਨੇ ਡੂੰਘੀ ਦਿਲਚਸਪੀ ਨਾਲ ਇਹਨਾ ਮੁਕਾਬਲਿਆਂ ਵਿੱਚ ਭਾਗ ਲਿਆ ਵੱਖ ਵੱਖ ਮੁਕਾਬਲਿਆਂ ਦੀ ਜੱਜਮੇਂਟ ਦੀ ਭੂਮਿਕਾ ਤੇਜਿੰਦਰ ਸਿੰਘ ਅਤੇ ਮੰਜੁਲਾ ਨੇ ਬਾ ਖ਼ੂਬੀ ਨਿਭਾਈ।ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ ਪੋਸਟਰ ਮੇਕਿੰਗ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ,ਗੁਰਇਕਬਾਲ ਸਿੰਘ ਨੇ ਦੂਸਰਾ ਅਤੇ ਕੋਮਲ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਲੇਖ ਮੁਕਾਬਲਿਆਂ ਵਿੱਚ ਨੂਰ ਕੌਰ ਪਹਿਲਾ ਅਤੇ ਰਾਮ ਕੀਰਤ ਨੇ ਦੂਸਰਾ ਸਥਾਨ ਹਾਸਿਲ ਕੀਤਾ।ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਪੇਸ਼ ਕਾਰੀ ਬਹੁਤ ਜਿਆਦਾ ਪ੍ਰਭਾਵਸ਼ਾਲੀ ਸੀ।ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਕਾਰਨ ਦੇਸ਼ ਦੀ ਦਿਨ ਪ੍ਰਤੀ ਦਿਨ ਵਧ ਰਹੀ ਆਬਾਦੀ ਹੈ ਅਤੇ ਸਾਨੂੰ ਇਸ ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਇਸ ਸਮੇ ਸਮੇਂ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ,ਮੰਜੁਲਾ, ਗੁਰਬਿੰਦਰ ਕੌਰ,ਤੇਜਿੰਦਰ ਸਿੰਘ,ਅਵਿਨਾਸ਼ ਸਿੰਗਲਾ, ਵਿਸ਼ੂ,ਸ਼ਮਸ਼ੇਰ ਸਿੰਘ,ਰੁਪਿੰਦਰ ਕੌਰ ਅਤੇ ਸੁਖਵੰਤ ਕੌਰ ਹਾਜਰ ਸਨ।ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਤੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ
