ਸਰਕਾਰੀ ਹਾਈ ਸਕੂਲ ਰੋਡ ਮਜਾਰਾ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਪੰਜ ਹਜਾਰ ਰੁਪਏ ਭੇਟ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਸਰਕਾਰੀ ਹਾਈ ਸਕੂਲ ਰੋਡ ਮਜਾਰਾ ਦੇ ਪੁਰਾਣੇ ਵਿਦਿਆਰਥੀ ਕੁਲਵੀਰ ਸਿੰਘ ਰਾਣਾ ਬਾਸੀ ਪਿੰਡ ਸਮੁੰਦੜਾ ਜਿਲਾ ਹੁਸ਼ਿਆਰਪੁਰ ਜੋ ਕੇ ਬਤੌਰ ਡੀ.ਪੀ.ਈ . ਸਰਕਾਰੀ ਹਾਈ ਸਕੂਲ ਮਾਣਕਪੁਰ ਜ਼ਿਲਾ ਰੂਪਨਗਰ ਵਿੱਚ ਕੰਮ ਕਰ ਰਹੇ ਹਨ ਉਹਨਾਂ ਵੱਲੋਂ ਆਪਣੇ ਪੁਰਾਣੇ ਸਕੂਲ ਸਰਕਾਰੀ ਹਾਈ ਸਕੂਲ ਰੋਡ ਮੁਜ਼ਾਰਾ ਦੇ ਵਿਕਾਸ ਕਾਰਜ ਵਾਸਤੇ 5 ਹਜਾਰ ਰੁਪਏ ਦਾ ਚੈੱਕ ਬਲਜਿੰਦਰ ਸਿੰਘ ਸਕੂਲ ਮੁਖੀ ਤੇ ਸਟਾਫ ਨੂੰ ਦਾਨ ਵਜੋਂ ਭੇਟ ਕੀਤਾ ਗਿਆ। ਉਨਾਂ ਵੱਲੋਂ ਸਟਾਫ ਨਾਲ ਸਕੂਲ ਦੇ ਆਪਣੇ ਪੁਰਾਣੇ ਤਜਰਬੇ ਸਾਂਝੇ ਕੀਤੇ ਗਏ ਸਕੂਲ ਸਟਾਫ ਵੱਲੋਂ ਕੁਲਵੀਰ ਸਿੰਘ ਰਾਣਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਟਾਫ ਮੈਂਬਰ ਮੈਡਮ ਅੰਜਨਾ ਰਾਣੀ, ਸ੍ਰੀਮਤੀ ਸਿਮਰਜੀਤ ਕੌਰ ਮੈਡਮ ਜੋਤੀ ਸ਼ਰਮਾ ,ਰਚਨਾ ਰਾਣੀ ਤੇ ਰੇਖਾ ਰਾਣੀ ਵੀ ਮੌਜੂਦ ਸਨ।ਇਸ ਮੋਕੇ ਉਨ੍ਹਾਂ ਕਿਹਾ ਕਿ ਇਸ ਸਕੂਲ ਤੋ ਸਿੱਖਿਆ ਪ੍ਰਾਪਤ ਕਰ ਅੱਜ ਇਸ ਕਾਬਿਲ ਬਣ ਸਕਿਆਂ ਹਾ।ਸਕੂਲ ਦੀਆਂ ਯਾਦਾਂ ਕਦੀ ਭੂਲਿਆ ਨਹੀਂ ਭੂਲਦੀਆ। ਸਕੂਲ ਤੋ ਵਧੀਆ ਸਿੱਖਿਆ ਪ੍ਰਾਪਤ ਕਰ ਅਸੀ ਇਕ ਵਧੀਆ ਇਨਸਾਨ ਬਣ ਕੇ ਜਾਦੇਂ ਹਾ।
