September 28, 2025
#Punjab

ਸਰਕਾਰ ਆਪ ਕੇ ਦੁਆਰ’- ਮੰਗਲਵਾਰ ਤੋਂ ਜਿਲੇ ਭਰ ‘ਚ ਲੱਗਣਗੇ ਲੋਕ ਸੇਵਾ ਕੈਂਪ – ਡਿਪਟੀ ਕਮਿਸ਼ਨਰ

ਫਗਵਾੜਾ (ਸ਼ਿਵ ਕੋੜਾ) ਪੰਜਾਬ ਸਰਕਾਰ ਦੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਲਈ 6 ਫਰਵਰੀ ਤੋਂ ’ਸਰਕਾਰ ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਲਈ ਅਧਿਕਾਰੀਆਂ ਨੂੰ ਹਰ ਲੋੜੀਂਦਾ ਇੰਤਜ਼ਾਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 565 ਕੈਂਪ ਲੱਗਣਗੇ ਅਤੇ ਹਰ ਸਬ-ਡਵੀਜ਼ਨ ਵਿਚ ਰੋਜ਼ਾਨਾ 4 ਕੈਂਪ ਲਾਏ ਜਾਣਗੇ। ਕੈਂਪਾਂ ਦੀ ਤਿਆਰੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਸਰਕਾਰੀ ਸੇਵਾਵਾਂ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲੱਗਣ ਵਾਲੇ 565 ਕੈਂਪਾਂ ਰਾਹੀਂ ਕੁੱਲ 595 ਪਿੰਡਾਂ ਅਤੇ 150 ਵਾਰਡਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਪੂਰਥਲਾ ਸਬ-ਡਵੀਜ਼ਨ ਵਿਚ 190, ਸੁਲਤਾਨਪੁਰ ਲੋਧੀ ਵਿਖੇ 155, ਭੁਲੱਥ ਵਿਖੇ 79 ਅਤੇ ਫਗਵਾੜਾ ਸਬ-ਡਵੀਜ਼ਨ ਵਿਖੇ 141 ਕੈਂਪ ਲੱਗਣਗੇ ਜਿਹੜੇ ਕਿ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਉਲੀਕੇ ਗਏ ਹਨ।ਕੈਪਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਐਸ.ਡੀ.ਐਮਜ਼ ਵਲੋਂ ਕੀਤੀ ਜਾਵੇਗੀ ਅਤੇ ਕੈਂਪ ਵਾਲੀਆਂ ਥਾਵਾਂ ’ਤੇ ਸੇਵਾ ਕੇਂਦਰਾਂ, ਮਾਲ ਵਿਭਾਗ, ਪੰਚਾਇਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਖੁਰਾਕ ਸਪਲਾਈ ਵਿਭਾਗ, ਪੁਲਿਸ ਵਿਭਾਗ, ਪਾਵਰਕਾਮ, ਕਿਰਤ ਵਿਭਾਗ ਅਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿ ਕੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਣਗੀਆਂ ਜਿਹੜੀਆਂ ਕਿ ਨਿਰਧਾਰਿਤ ਸਮੇਂ ’ਚ ਹੱਲ ਕੀਤੀਆਂ ਜਾਣਗੀਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਐਫੀਡੇਵਿਟ ਤਸਦੀਕ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ, ਬੁਢਾਪਾ ਪੈਂਨਸ਼ਨ, ਬੀ.ਸੀ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ, ਜਨਮ ਸਰਟੀਫਿਕੇਟ ’ਚ ਨਾਮ ਦਰਜ ਕਰਵਾਉਣ, ਮਾਲ ਰਿਕਾਰਡ ਬਾਰੇ ਜਾਣਕਾਰੀ, ਮੈਰਿਜ ਰਜਿਸਟਰੇਸ਼ਨ, ਮੌਤ ਦੇ ਸਰਟੀਫਿਕੇਟ ਦੀਆਂ ਲੋੜ ਅਨੁਸਾਰ ਕਾਪੀਆਂ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਨਵਿਆਉਣ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਰਤਾਵੇਜ਼ਾਂ ਨੂੰ ਤਸਦੀਕ ਕਰਨਾ, ਦਿਹਾਤੀ ਖੇਤਰ ਦੇ ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ/ਆਸ਼ਰਿਤ ਬੱਚਿਆਂ ਦੀ ਪੈਂਨਸ਼ਨ, ਭਾਰ ਮੁਕਤ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀ ਲੇਟ ਐਂਟਰੀ, ਦਿਵਿਆਂਗ ਸਰਟੀਫਿਕੇਟ, ਸ਼ਗਨ ਸਕੀਮ ਦੇ ਕੇਸ, ਸਰਹੱਦੀ ਖੇਤਰ ਦੇ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈਜ਼ ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੀ.ਸੀ.ਸੀ., ਮੌਤ ਦੇ ਸਰਟੀਫਿਕੇਟ ਸੋਧ, ਕੰਢੀ ਖੇਤਰ ਸਰਟੀਫਿਕੇਟ ਆਦਿ ਸੇਵਾਵਾਂ ਦਿੱਤੀਆਂ ਜਾਣਗੀਆਂ।ਇਹ ਮਸਲੇ ਨਹੀਂ ਵਿਚਾਰੇ ਜਾਣਗੇ:ਕੈਂਪਾਂ ਵਿਚ ਇੰਤਕਾਲ ਦੇ ਅਦਾਲਤਾਂ ਵਿਚ ਚੱਲ ਰਹੇ ਮਸਲੇ, ਅਦਾਲਤਾਂ ਵਿਚ ਚੱਲ ਰਹੇ ਪਰਿਵਾਰਕ ਝਗੜਿਆਂ,ਸੜਕਾਂ, ਸਕੂਲਾਂ ਅਤੇ ਡਿਸਪੈਂਸਰੀਆਂ ਆਦਿ ਦੀ ਉਸਾਰੀ ਅਤੇ ਅਪਗ੍ਰੇਡੇਸ਼ਨ,5 ਮਰਲੇ ਪਲਾਟ ਸਕੀਮ, ਖੇਤੀਬਾੜੀ ਕਰਜੇ ਦੀ ਮੁਆਫੀ ਦੇ ਮਸਲੇ ਨਹੀਂ ਵਿਚਾਰੇ ਜਾਣਗੇ। ਮੰਗਲਵਾਰ ਨੂੰ ਲੱਗਣ ਵਾਲੇ ਕੈਂਪਾਂ ਦਾ ਸਥਾਨ :ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਇਹ ਕੈਂਪ ਦੋ ਥਾਵਾਂ ‘ਤੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ ਦੂਜੀਆਂ ਦੋ ਥਾਵਾਂ ‘ਤੇ ਦੁਪਹਿਰ 2 ਤੋਂ 5 ਵਜੇ ਤੱਕ ਲੱਗਣਗੇ ਸਬ-ਡਵੀਜ਼ਨ ਕਪੂਰਥਲਾ ਵਿਖੇ 6 ਫਰਵਰੀ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਾਂਜਲੀ ਅਤੇ ਕੋਕਲਪੁਰ ਤੇ ਬਾਅਦ ਵਿਚ 2 ਵਜੇ ਤੋਂ 5 ਵਜੇ ਤੱਕ ਧੰਮ ਅਤੇ ਭੀਲਾਂ ਵਿਖੇ ਕੈਂਪ ਲਾਏ ਜਾਣਗੇ। ਭੁਲੱਥ ਵਿਖੇ ਪਿੰਡ ਰਾਵਾਂ ਤੇ ਤਲਵੰਡੀ ਕੂਕਾ ਵਿਖੇ 1 ਵਜੇ ਤੱਕ ਅਤੇ 2 ਵਜੇ ਤੋਂ 5 ਵਜੇ ਤੱਕ ਪਿੰਡ ਧੱਕੜਾਂ ਤੇ ਕਮਾਲਪੁਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕੈਂਪਾਂ ਦੌਰਾਨ ਲੋਕ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ ਇਸੇ ਤਰਾਂ ਫਗਵਾੜਾ ਵਿਖੇ ਸਵੇਰ ਸਮੇਂ ਦਰਵੇਸ਼ ਪਿੰਡ ਅਤੇ ਉੱਚਾ ਪਿੰਡ ਅਤੇ ਦੁਪਹਿਰ ਸਮੇਂ ਜਗਤਪੁਰ ਜੱਟਾਂ ਅਤੇ ਨਿਹਾਲਗੜ੍ਹ ਵਿਖੇ ਕੈਂਪ ਲੱਗਣਗੇ। ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿਖੇ ਪਹਿਲੇ ਦੋ ਕੈਂਪ ਪਿੰਡ ਸਾਬੂਵਾਲ ਤੇ ਟੋਡਰਵਾਲ ਅਤੇ ਦੁਪਹਿਰ ਬਾਅਦ ਦੰਦੂਪੁਰ ਅਤੇ ਮੁਲਾਬਾਹਾ ਵਿਖੇ ਇਹ ਕੈਂਪ ਲਾਏ ਜਾਣਗੇ।

Leave a comment

Your email address will not be published. Required fields are marked *