ਸਰਪੰਚ ਸੁੱਚਾ ਰਾਮ ਤੇ ਬਲਾਕ ਪ੍ਰਧਾਨ ਸੰਜੀਵ ਨੇ ਮਾਲਵਿੰਦਰ ਕੰਗ ਤੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੂੰ ਵੱਡੀ ਜਿੱਤ ਦੀ ਦਿੱਤੀ ਵਧਾਈ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਆਮ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਇਕ ਵੱਡੀ ਗਿਣਤੀ ਵਿੱਚ ਵੋਟਾਂ ਪਾ ਕਿ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਜੈਤੂ ਕਰਾਰ ਦਿੱਤਾ ਹੈ । ਇਸ ਵੱਡੀ ਜਿੱਤ ਤੇ ਗੜਸ਼ੰਕਰ ਦੇ ਬੀਤ ਇਲਾਕੇ ਦੇ ਬਲਾਕ ਪ੍ਰਧਾਨ ਸੰਜੀਵ ਸਿੰਘ ਤੇ ਸਰਪੰਚ ਸੁੱਚਾ ਰਾਮ ਰਤਨਪੁਰ ਨੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਅਤੇ ਮਾਲਵਿੰਦਰ ਸਿੰਘ ਕੰਗ ਨੂੰ ਦਿਲੋਂ ਵਧਾਈ ਦਿੱਤੀ ਹੈ ।ਦਿਲੋਂ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਾਲਵਿੰਦਰ ਕੰਗ ਭਰੋਸੇਯੋਗ ਤੇ ਕਾਬਿਲ ਇਨਸਾਨ ਹੈ। ਸੱਚਾਈ ਤੇ ਇਮਾਨਦਾਰੀ ਦੇ ਰਾਹ ਤੇ ਚੱਲਣ ਵਾਲਾ ਇਨਸਾਨ ਮਾਲਵਿੰਦਰ ਕੰਗ ਨੂੰ ਪਾਰਲੀਮੈਂਟ ਵਿਚ ਪਹੁੰਚਾਉਣ ਲਈ ਇਲਾਕੇ ਬੀਤ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਕੀਤਾ ਜਿਨ੍ਹਾਂ ਸਦਕੇ ਮਾਲਵਿੰਦਰ ਕੰਗ ਇਸ ਮੁਕਾਮ ਤੇ ਪਹੁੰਚ ਸਕੇ।ਉਨ੍ਹਾਂ ਨੇ ਕਿਹਾ ਸਾਡੇ ਸਭ ਦੇ ਹਰਮਨ ਪਿਆਰੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਦੇ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਬੀਤ ਇਲਾਕੇ ਦੇ ਵਾਸੀਆਂ ਨੇ ਆਪਣੀ ਇਕ ਇਕ ਕੀਮਤੀ ਵੋਟ ਮਾਲਵਿੰਦਰ ਸਿੰਘ ਕੰਗ ਨੂੰ ਪਾਈ ਹੈ।ਜਿਸ ਦਾ ਮਾਣ ਕੰਗ ਸਾਹਿਬ ਜਰੂਰ ਰੱਖਣਗੇ।ਤੇ ਹਲਕੇ ਦੇ ਵਿਕਾਸ ਕਾਰਜ ਕਰਾਉਣਗੇ।ਉਹ ਸਾਡੇ ਹਲਕੇ ਤੋ ਭਲੀਭਾਂਤ ਜਾਣੂ ਹਨ। ਆਸ ਕਰਦੇ ਹਾ ਕਿ ਜਿਵੇਂ ਗੜਸ਼ੰਕਰ ਹਲਕੇ ਚ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਉਵੇਂ ਹੀ ਮਾਲਵਿੰਦਰ ਕੰਗ ਵੀ ਹਲਕੇ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਗੇ।
