ਸਵਾਮੀ ਦਇਆਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਮਨਾਉਣ ਲਈ ਆਰਿਆ ਸਮਾਜ ਨਕੋਦਰ ਦੀ ਮੀਟਿੰਗ ਹੋਈ

ਨਕੋਦਰ- ਆਰਿਆ ਸਮਾਜ ਦੇ ਸੰਸਥਾਪਕ, ਮਹਾਨ ਸਮਾਜ ਸੁਧਾਰਕ ਸਵਾਮੀ ਦਇਆਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਮਨਾਉਣ ਲਈ ਆਰਿਆ ਸਮਾਜ ਨਕੋਦਰ ਦੀ ਇੱਕ ਵਿਸ਼ੇਸ਼ ਮੀਟਿੰਗ ਆਰਿਆ ਸਮਾਜ ਨਕੋਦਰ ਦੇ ਪ੍ਰਧਾਨ ਡਾ: ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।
ਡਾ: ਅਨੂਪ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵਾਮੀ ਜੀ ਦੇ ਜਨਮ ਸਥਾਨ ਟੰਕਾਰਾ, ਗੁਜਰਾਤ ਵਿਖੇ 10-11-12 ਫਰਵਰੀ ਨੂੰ ਵਿਸ਼ਾਲ ਸਮਾਗਮ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਅਤੇ ਸਵਾਮੀ ਦਇਆਨੰਦ ਟਰੱਸਟ ਟੰਕਾਰਾ ਦੇ ਪ੍ਰਧਾਨ ਡਾ: ਪੂਨਮ ਸੂਰੀ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਮਾਗਮ ਵਿੱਚ ਦੁਨੀਆਂ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਨਗੇ ਅਤੇ ਜਨਮ ਦਿਹਾੜੇ ਤੇ ਸਮਾਗਮਾਂ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਡੀ.ਏ.ਵੀ. ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਅਤੇ ਦੇਸ਼ ਭਰ ਦੇ ਸਾਰੇ ਆਰਿਆ ਸਮਾਜ ਵੀ ਸਵਾਮੀ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ ਕਰਕੇ ਉਨ੍ਹਾਂ ਦੇ ਸੰਦੇਸ਼ ਨੂੰ ਸਮਾਜ ਵਿੱਚ ਫੈਲਾਉਣਗੇ। ਇਸੇ ਲੜੀ ਤਹਿਤ ਨਕੋਦਰ, ਬਿਲਗਾ, ਫਿਲੌਰ ਦੇ ਆਰਿਆ ਸਮਾਜ ਡੀ.ਏ.ਵੀ. ਸੰਸਥਾਵਾਂ ਵਿੱਚ ਹਵਨ ਯੱਗ, ਭਜਨ ਸੰਧਿਆ, ਵੱਖ-ਵੱਖ ਮੁਕਾਬਲੇ, ਮੈਡੀਕਲ ਕੈਂਪ ਆਦਿ ਕਰਵਾਏ ਜਾਣਗੇ। ਸਵਾਮੀ ਜੀ ਅਤੇ ਆਰੀਆ ਸਮਾਜ ਦੇ ਸੰਦੇਸ਼ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਲਈ ਆਨਲਾਈਨ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਆਰਿਆ ਸਮਾਜ ਨਕੋਦਰ ਦੀ ਤਰਫੋਂ ਸਮਾਜ ਦੇ ਸਾਰੇ ਵਰਗਾਂ ਨੂੰ ਸਵਾਮੀ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਉਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਪ੍ਰੇਮ ਸਾਗਰ, ਵਿਪਨ ਗੁਪਤਾ, ਪ੍ਰਮੋਦ ਭਾਰਦਵਾਜ, ਮੋਹਿਤ ਚੋਪੜਾ, ਪ੍ਰੋ. ਵਿਨੈ ਕੁਮਾਰ, ਡਾ: ਸਲਿਲ ਕੁਮਾਰ, ਡਾ: ਕਮਲਜੀਤ ਸਿੰਘ, ਪ੍ਰਿੰਸੀਪਲ ਜੋਤੀ ਗੌਤਮ, ਪ੍ਰਿੰਸੀਪਲ ਸੰਜੀਵ ਗੁਜਰਾਲ, ਮੈਡਮ ਕਮਲ ਕਾਂਤਾ ਹਾਜ਼ਰ ਸਨ।
