ਸਵੱਛ ਭਾਰਤ ਅਧੀਨ ਬਣਾਏ ਬਾਥਰੂਮ ਨਗਰ ਕੌਸ਼ਲ ਨੇ ਢਾਹੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕੁੱਝ ਸਮਾਂ ਪਹਿਲਾਂ ਮੰਡੀ ਚੌਕ ਵਿਚ ਨਗਰ ਕੌਸ਼ਲ ਨੂਰਮਹਿਲ ਵੱਲੋਂ ਸਵੱਛ ਭਾਰਤ ਅਧੀਨ ਲੋਕਾਂ ਦੀ ਸਹੂਲਤ ਲਈ ਬਾਥਰੂਮ ਬਣਾਏ ਗਏ ਸਨ। ਜਿਸ ਉੱਪਰ ਲਗਭਗ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਆਈ ਸੀ। ਹੁਣ ਇਹ ਬਾਥਰੂਮ ਨਗਰ ਕੌਸ਼ਲ ਵੱਲੋਂ ਢਾਹ ਦਿੱਤੇ ਗਏ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਸ ਜਗ੍ਹਾ ਤੇ ਰਸਤਾ ਕੱਢਣਾ ਹੈ। ਜੇਕਰ ਨਗਰ ਕੌਸ਼ਲ ਨੇ ਰਸਤਾ ਹੀ ਕੱਢਣਾ ਸੀ ਤਾਂ ਇਹ ਸਭ ਕੁੱਝ ਨਗਰ ਕੌਸ਼ਲ ਦੇ ਅਧਿਕਾਰੀਆਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ। ਕਿਉਂ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਕੀ ਇਹ ਬਦਲਾਅ ਤਾਂ ਨਹੀਂ ਕੀ ਕਹਿੰਦੇ ਨੇ ਕਾਰਜ ਸਾਧਕ ਅਫ਼ਸਰ ਜਦੋਂ ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਕਰਮਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਬਾਥਰੂਮ ਕਦੋਂ ਬਣੇ ਤੇ ਕਦੋਂ ਢਾਹੇ। ਕੀ ਕਹਿੰਦੇ ਨੇ ਵਾਰਡ ਦੇ ਕੌਸ਼ਲਰ ਜਦੋਂ ਇਸ ਸੰਬੰਧੀ ਵਾਰਡ ਦੇ ਕੌਸ਼ਲਰ ਨੰਦ ਕਿਸ਼ੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਧੀਨ ਇਹ ਬਾਥਰੂਮ ਬਣਾਏ ਗਏ ਸਨ। ਜਿਸ ਉੱਪਰ ਲਗਭਗ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਆਈ ਸੀ। ਰਸਤਾ ਕੱਢਣ ਦਾ ਦੱਸ ਕੇ ਨਗਰ ਕੌਸ਼ਲ ਨੇ ਇਹ ਬਾਥਰੂਮ ਢਾਹ ਦਿੱਤੇ।
