ਸਹਾਰਾ ਬੈਸਟ ਵੇਅ ਫਾਊਡੇਸ਼ਨ ਵਲੋਂ ਕਾਕੜਾ ਪਿੰਡ ਖੋਲਿਆ ਗਿਆ ਮਲਟੀ ਟਾਸਕ ਸੈਂਟਰ

ਭਵਾਨੀਗੜ੍ਹ (ਵਿਜੈ ਗਰਗ) ਪਿੰਡ ਕਾਕੜਾ ਵਿਖੇ ਸਹਾਰਾ ਬੈਸਟ ਵੇਅ ਫਾਊਡੇਸ਼ਨ ਵਲੋਂ ਮਲਟੀ ਟਾਸਕ ਸੈਂਟਰ ਦਾ ਉਦਘਾਟਨ ਕੀਤਾ ਗਿਆ। ਪੰਜਾਬ ਨੂੰ ਤਰੱਕੀ ਦੇ ਰਾਹ ਤੇ ਚੱਲਣ ਵਾਲੇ ਮਿਸ਼ਨ ਸਮਾਰੋਹ ਦਾ ਉਦਘਾਟਨ ਕਰਨ ਲਈ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪੀਏ ਗੁਰਵਿੰਦਰ ਸਿੰਘ ਛਾਜਲੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਵੀ ਇਸ ਮੌਕੇ ਹਾਜਰ ਸਨ। ਇਸ ਪ੍ਰੋਗਰਾਮ ਨੂੰ ਲੀਡ ਕਰ ਰਹੇ ਸ. ਭੁਪਿੰਦਰ ਸਿੰਘ ਬਲਾਕ ਪ੍ਰਧਾਨ ਭਵਾਨੀਗੜ੍ਹ ਨੇ ਸਹਾਰਾ ਬੈਸਟ ਵੇਅ ਫਾਊਡੇਸ਼ਨ ਦਾ ਉਦਘਾਟਨ ਕਰਨ ਲਈ ਵਿਧਾਇਕਾ ਦੀ ਟੀਮ ਦਾ ਨਿੱਘੇ ਦਿਲੋਂ ਸਵਾਗਤ ਕੀਤਾ। ਮੁੱਖ ਮਹਿਮਾਨ ਛਾਜਲੀ ਨੇ ਪਿੰਡ ਕਾਕੜਾ ਦੀਆਂ ਲੜਕੀਆਂ ਲਈ ਇਕ ਕਮਰੇ ਦਾ ਐਲਾਨ ਕੀਤਾ ਜਿਸ ਵਿਚ ਲੜਕੀਆਂ ਆਪਣੀ ਸਿਲਾਈ, ਕਢਾਈ, ਕੰਪਿਊਟਰ ਦੀ ਟ੍ਰੇਨਿੰਗ ਲੈ ਕੇ ਆਤਮ ਨਿਰਭਰ ਬਣ ਸਕਦੀਆਂ ਹਨ ਅਤੇ ਲੜਕੀਆਂ ਦੇ ਅੱਗੇ ਵਧਣ ਲਈ ਮੌਜੂਦਾ ਸਰਕਾਰ ਵਲੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਨੇ ਲੜਕੀਆਂ ਨੂੰ ਮਸ਼ੀਨਾਂ ਦਾ ਉਦਘਾਟਨ ਸਮਾਰੋਹ ਤੇ ਹੀ ਐਲਾਨ ਕੀਤਾ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਕਾਇਮ ਕੀਤਾ। ਟੀਮ ਦੇ ਬੌਕਸਿੰਗ ਗੇਮ ਦੇ ਕੋਚ ਸੰਗਰੂਰ ਨੇ ਆਪਣੇ ਬੜੇ ਉਤਸ਼ਾਹ ਮਈ ਵਿਚਾਰ ਪੇਸ਼ ਕੀਤੇ ਅਤੇ ਲੜਕੀਆਂ ਨੂੰ ਗੇਮ ਵਿਚ ਆਉਣ ਲਈ ਪ੍ਰੇਰਿਤ ਕੀਤਾ। ਮਲਟੀ ਟਾਸਕ ਸੈਂਟਰ ਦੇ ਉਦਘਾਟਨ ਸਮੇਂ ਫਾਊਡੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਢਲੋਹੜ ਅਤੇ ਰਣ ਸਿੰਘ ਮਹਿਲਾਂ ਦੀ ਅਗਵਾਈ ਹੇਠ ਹੋਏ ਉਦਘਾਟਨ ਉਪਰੰਤ ਪਰਮਜੀਤ ਸਿੰਘ ਪ੍ਰਧਾਨ ਸਹਾਰਾ ਬੈਸਟ ਵੇਅ ਫਾਊਡੇਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਭ ਤੋਂ ਆਪਣੇ ਹਰ ਵਰਗ ਲਈ ਰੁਜਗਾਰ ਪੈਦਾ ਕਰਾਂਗੇ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਕਦਮਾਂ ਤੇ ਪਹਿਲ ਹੋਵੇਗੀ। ਸਾਡੀ ਨਵੀਂ ਯੁਵਾ ਪੀੜੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਵੀਂ ਤਕਨੀਕੀ ਯੋਗ ਪ੍ਰਣਾਲੀ ਅਪਣਾਉਣੀ ਪਵੇਗੀ। ਇਸ ਲਈ ਸਾਡੀ ਸੰਸਥਾ ਵਲੋਂ ਹਰ ਪਿੰਡ ਵਿਚ ਮਲਟੀ ਟਾਸਕ ਸੈਂਟਰਾਂ ਰਾਹੀਂ ਕੰਪਿਊਟਰ ਦੇ ਕੇ ਉਹਨਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਸਰਕਾਰ ਨੂੰ ਭਰੋਸਾ ਦਿਵਾਇਆ ਦੇਖ ਰੇਖ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਨੁਸਾਸਨ ਮਈ ਢੰਗ ਨਾਲ ਸੰਸਥਾ ਵਲੋਂ ਸਹਿਯੋਗ ਦਿੱਤਾ ਜਾਵੇਗਾ।
