ਸ਼ਰਧਾਲੂਆਂ ਨਾਲ ਭਰੀ ਬੱਸ ਭਵਾਨੀਗੜ੍ਹ ਤੋਂ ਅਮਰਨਾਥ ਨੂੰ ਹੋਈ ਰਵਾਨਾ

ਭਵਾਨੀਗੜ੍ਹ (ਵਿਜੈ ਗਰਗ) ਸ਼ਰਧਾਲੂਆਂ ਨਾਲ ਭਰੀ ਬੱਸ ਭਵਾਨੀਗੜ੍ਹ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਤੋਂ ਅਮਰਨਾਥ ਨੂੰ ਰਵਾਨਾ ਹੋਈ। ਇਸ ਯਾਤਰਾ ਦੇ ਵਿੱਚ ਤਕਰੀਬਨ 50 ਤੋਂ 60 ਸ਼ਰਧਾਲੂ ਜੋ ਕਿ ਅਮਰਨਾਥ ਸ਼ਿਵ ਭੋਲੇ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਸ਼ਾਮਲ ਸਨ। ਮੌਕੇ ਤੇ ਮੁੱਖ ਪ੍ਰਬੰਧਕ ਰਾਜੂ ਕੁਮਾਰ, ਕਾਲਾ ਸਰਪੰਚ, ਵਿੱਕੀ ਸ਼ਰਮਾ, ਦੀਪੂ, ਮੁਕੇਸ਼ ਕੁਮਾਰ, ਹੈਵਨ ਸ਼ਰਮਾ, ਅਮਨ ਹਰਿਆਣਾ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦੱਸਿਆ ਕਿ ਇਹ ਹਰ ਸਾਲ ਅਮਰਨਾਥ ਦਰਸ਼ਨਾਂ ਲਈ ਜਾਂਦੇ ਹਨ। ਲੇਕਿਨ ਸ਼ਹਿਰ ਭਵਾਨੀਗੜ੍ਹ ਦੇ ਵੱਲੋਂ ਇਹ ਪਹਿਲਾ ਉਪਰਾਲਾ ਹੈ ਕਿ ਭਵਾਨੀਗੜ੍ਹ ਵਿੱਚੋਂ ਪਹਿਲੀ ਵਾਰ ਬੱਸ ਅਮਰਨਾਥ ਨੂੰ ਜਾ ਰਹੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਗਰਮੀ ਜਿਆਦਾ ਹੋਣ ਕਰਕੇ ਉਹਨਾਂ ਦੇ ਵੱਲੋਂ ਸ਼ਰਧਾਲੂਆਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਰਸਤੇ ਦੇ ਵਿੱਚ ਸਾਰੇ ਹੀ ਧਾਰਮਿਕ ਅਸਥਾਨਾਂ ਤੇ ਉਹ ਨਤਮਸਤਕ ਹੋਣਗੇ ਅਤੇ ਆਸ਼ੀਰਵਾਦ ਲੈਣਗੇ।
