ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣੇ ‘ਤੇ ED ਦਾ ਛਾਪਾ, ਸਵੇਰੇ 6 ਵਜੇ ਪਹੁੰਚੀ ਟੀਮ, ਜਾਂਚ ਜਾਰੀ

ਫਰੀਦਕੋਟ, ਈਡੀ ਨੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਟੀਮ ਨੇ ਸਵੇਰੇ 6 ਵਜੇ ਫਰੀਦਕੋਟ ਸਥਿਤ ਮਲਹੋਤਰਾ ਦੀ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੀਪ ਮਲਹੋਤਰਾ ਦੀ ਜੀਰਾ ਸਥਿਤ ਸ਼ਰਾਬ ਫੈਕਟਰੀ ‘ਤੇ ਵੀ ਛਾਪਾ ਮਾਰਿਆ ਗਿਆ ਹੈ। ਈਡੀ ਦੀ ਟੀਮ ਅਜੇ ਵੀ ਜਾਂਚ ਕਰ ਰਹੀ ਹੈ।ਵਰਨਣਯੋਗ ਹੈ ਕਿ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇੱਥੇ ਉਨ੍ਹਾਂ ਦੀ ਰਿਹਾਇਸ਼, ਡੰਪ ਅਤੇ ਹੋਰ ਥਾਵਾਂ ਹਨ। ਹਾਲਾਂਕਿ ਦੀਪ ਮਲਹੋਤਰਾ ਇੱਥੇ ਨਹੀਂ ਰਹਿੰਦੇ ਅਤੇ ਸਿਰਫ਼ ਉਨ੍ਹਾਂ ਦੇ ਕਰਮਚਾਰੀ ਹੀ ਇੱਥੇ ਰਹਿੰਦੇ ਹਨ। ਈਡੀ ਦੀ ਟੀਮ ਨੇ ਸਵੇਰੇ ਇੱਥੇ ਉਨ੍ਹਾਂ ਦੀ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਕਈ ਵਾਰ ਦੀਪ ਮਲਹੋਤਰਾ ਦੇ ਠਿਕਾਣਿਆਂ ਦੀ ਜਾਂਚ ਕਰ ਚੁੱਕੀਆਂ ਹਨ ਅਤੇ ਫਿਲਹਾਲ ਈਡੀ ਦੀ ਇਹ ਜਾਂਚ ਚੱਲ ਰਹੀ ਹੈ।
