ਸ਼ਹਿਣਾ ਵਿਖੇ ਆਮ ਆਦਮੀ ਪਾਰਟੀ ਦੀ ਫੁੱਟ ਜੱਗ ਜ਼ਾਹਰ ਵਿਧਾਇਕ ਦੀ ਮੋਜੂਦਗੀ ਵਿੱਚ ਵਰਕਰ ਨਹੀਂ ਹੋਏ ਇੱਕ ਮੁੱਠ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਲੋਕ ਸਭਾ ਸੰਗਰੂਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਸਬਾ ਸਹਿਣਾ ਦੇ ਬਾਲਮੀਕ ਮੰਦਰ ਵਿਖੇ ਪਹੁੰਚੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਸਮਾਗਮ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਹਲਕਾ ਵਿਧਾਇਕ ਦੀ ਮੋਜੂਦਗੀ ਵਿੱਚ ਦੋ ਦਰਜਨ ਦੇ ਕਰੀਬ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂਆਂ ਨੇ ਹਲਕਾ ਵਿਧਾਇਕ ਦੇ ਪ੍ਰੋਗਰਾਮ ਤੋ ਦੂਰੀ ਬਣਾਈ ਰੱਖੀ ਦੱਸਣਯੋਗ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਹੀ ਮੌਜੂਦਾ ਵਿਧਾਇਕ ਦੇ ਪ੍ਰੋਗਰਾਮ ਤੋ ਦੂਰੀ ਬਣਾਈ ਬੈਠੇ ਹਨ ਤਾਂ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਦੱਸਣਾ ਬਣਦਾ ਹੈ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਇਹ ਇਕੱਠ ਨਾਜ਼ਮ ਸਿੰਘ ਫੋਜੀ ਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਰੱਖਿਆ ਗਿਆ ਇਸ ਮੌਕੇ ਅਮਰੀਕ ਸਿੰਘ ਬੀਕਾ ਪ੍ਰਧਾਨ, ਸਰਪੰਚ ਜਤਿੰਦਰ ਸਿੰਘ ਖਹਿਰਾ, ਪ੍ਰਧਾਨ ਜੈ ਆਦਮ ਪ੍ਰਕਾਸ਼ ਸਿੰਘ,ਡਾ ਅਨਿਲ ਕੁਮਾਰ ਗਰਗ ਮੋਜੂਦ ਸੀ
