ਸ਼ਹਿਣਾ ਵਿਖੇ ਸਿਹਤ ਦੀ ਤੰਦਰੁਸਤੀ ਲਈ ਯੋਗ ਕੈਂਪ ਜਾਰੀ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਹਰ ਰੋਜ਼ ਨਵਾਂ ਜਨਮ ਲੈ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਯੋਗ ਕਰਕੇ ਤੰਦਰੁਸਤ ਸਿਹਤ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ, ਇਹ ਸ਼ਬਦ ਯੋਗਾ ਟੀਚਰ ਗੁਰਪ੍ਰੀਤ ਸਿੰਘ ਨੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲ੍ਹੀ ਯਾਦਗਾਰ ਸਟੇਡੀਅਮ ਸਹਿਣਾ ਵਿਖੇ ਯੋਗਾ ਕੈਂਪ ਦੌਰਾਨ ਕਹੇਂ, ਉਨ੍ਹਾਂ ਕਿਹਾ ਕਿ ਸਿਹਤ ਤੰਦਰੁਸਤ ਰੱਖਣ ਲਈ ਹਰ ਇਕ ਨੂੰ ਯੋਗਾ ਜ਼ਰੂਰ ਕਰਨਾਂ ਚਾਹੀਦਾ ਹੈ, ਸੇਵਾ ਮੁਕਤ ਬਲਵਿੰਦਰ ਸਿੰਘ ਫੋਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਟੀਚਰ ਗੁਰਪ੍ਰੀਤ ਸਿੰਘ ਵੱਲੋਂ ਹਰ ਰੋਜ਼ ਕੈਪਟਨ ਕਰਮ ਸਿੰਘ ਮੱਲ੍ਹੀ ਯਾਦਗਾਰ ਸਟੇਡੀਅਮ, ਪੰਚਾਇਤ ਘਰ,ਪਾਰਕ ਸਿੱਧੂ ਪੱਤੀ, ਪੱਖੋਂ ਬਸਤੀ,ਸਿਵ ਮੰਦਰ ਪ੍ਰਤਾਪੀ ਵਾਲਾਂ ਆਦਿ ਥਾਵਾਂ ਤੇ ਯੋਗਾ ਕੈਂਪ ਤਹਿਤ ਕਲਾਸਾਂ ਜਾਰੀ ਹਨ ਉਨ੍ਹਾਂ ਦੱਸਿਆ ਕਿ ਚੰਗੀ ਸਿਹਤ ਹੀ ਸਾਡੇ ਭਵਿੱਖ ਨੂੰ ਸਹੀ ਦਿਸ਼ਾ ਵੱਲ ਲਿਜਾਂਦੀ ਹੈ ਕਿਉਂਕਿ ਕਈ ਲੋਕ ਸਿਹਤ ਦਾ ਧਿਆਨ ਨਾ ਰੱਖਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜਾਂਦੇ ਹਨ ਇਸ ਲਈ ਹਰ ਇਕ ਨੂੰ ਆਪਣੇ ਖਾਣ ਪੀਣ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਹਰ ਇੱਕ ਦੀ ਸਿਹਤ ਤੰਦਰੁਸਤ ਰਹੇਗੀ ਇਸ ਮੌਕੇ ਕੈਲਾਸ਼ ਮਿੱਤਰ,ਵਿਜੈ ਕੁਮਾਰ, ਜਸਵੰਤ ਸਿੰਘ,ਹਰਚੇਤ ਸਿੰਘ, ਕੁਲਵੰਤ ਖਾਂ ਤੋਂ ਇਲਾਵਾ ਹੋਰ ਵੀ ਯੋਗਾ ਕੈਂਪ ਵਿੱਚ ਲੋਕ ਮੋਜੂਦ ਸਨ
