August 6, 2025
#Latest News

ਸ਼ਹਿਰ ਦੇ ਚੌਂਕਾਂ ਵਿੱਚ ਲੱਗ ਰਹੇ ਫਲੈਕਸ਼ਾਂ ਬੋਰਡਾਂ ਨੂੰ ਲੈ ਕੇ ਐਮ.ਐਲ.ਏ ਨਕੋਦਰ ਤੇ ਐਸਡੀਐਮ

ਐਸ.ਡੀ.ਐਮ ਕੋਰਟ ਨਕੋਦਰ ਵਿਖੇ ਐਸ.ਡੀ.ਐਮ ਸਾਹਿਬ ਗੁਰ ਸਿਮਰਨ ਸਿੰਘ ਢਿਲੋ ਤੇ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਵੱਲੋਂ ਨਕੋਦਰ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਨਾਲ ਇੱਕ ਖਾਸ ਮੀਟਿੰਗ ਕੀਤੀ ਗਈ ।ਸਾਰੀਆਂ ਹੀ ਧਾਰਮਿਕ ਸੰਸਥਾਵਾਂ ਨੂੰ ਸੱਦਾ ਪੱਤਰ ਦੇ ਕੇ ਮੀਟਿੰਗ ਵਿੱਚ ਬੁਲਾਇਆ ਗਿਆ। ਇਸ ਮੀਟਿੰਗ ਦਾ ਮੰਥਵ ਇਹ ਸੀ ਕਿ ਨਕੋਦਰ ਸ਼ਹਿਰ ਵਿੱਚ ਧਾਰਮਿਕ ਪ੍ਰੋਗਰਾਮਾਂ ਨੂੰ ਲੈ ਕੇ ਧਾਰਮਿਕ ਫਲੈਕਸ ਬੋਰਡਾਂ ਭਰਮਾਰ ਨੂੰ ਦੇਖ ਕੇ ਧਾਰਮਿਕ ਫਲੈਕਸ ਬੋਰਡਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਹੋਣ ਵਾਲੀ ਬੇਅਦਬੀ ਨੂੰ ਰੋਕਣ ਲਈ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਕੋਲੋਂ ਸੁਝਾਵ ਲੈਣ ਦਾ ਸੀ। ਇਸ ਮੌਕੇ ਤੇ ਹਲਕਾ ਨਕੋਦਰ ਦੀ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਆਪਣੇ ਸੁਝਾਵ ਦਿੱਤੇ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਅਤੇ ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋ ਨੇ ਉਹਨਾਂ ਦੀ ਸੁਝਾਵਾਂ ਨੂੰ ਬੜੇ ਗੌਰ ਨਾਲ ਸੁਣਿਆ ਅਤੇ ਕਿਹਾ ਕਿ ਜਿੰਨੇ ਵੀ ਧਾਰਮਿਕ ਤਿੳਹਾਰ ਹਨ ਉਹ ਸਾਡੇ ਆਪਣੇ ਹਨ ਇਹਨਾਂ ਤਿਉਹਾਰਾਂ ਨੂੰ ਬੜੇ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਧਾਰਮਿਕ ਫਲਕਸ ਬੋਰਡ ਵੀ ਲਗਾਏ ਜਾਂਦੇ ਹਨ। ਬੋਰਡਾਂ ਉੱਪਰ ਲੱਗੇ ਧਾਰਮਿਕ ਫੋਟੋਆਂ ਦੇ ਨਾਲ ਕਈ ਮੌਕੇ ਬੇਅਦਬੀ ਹੋ ਜਾਂਦੀ ਇਸ ਨੂੰ ਰੋਕਣ ਲਈ ਸੁਝਾਵ ਲਏ ਗਏ ਹਨ। ਇਸ ਮੌਕੇ ਤੇ ਸਾਰੇ ਸੰਸਥਾਵਾਂ ਨੇ ਸਹਿਮਤੀ ਜਤਾਈ ਕਿ ਜੋ ਵੀ ਧਾਰਮਿਕ ਫਲਕਸ ਬੋਰਡ ਲਗਾਏ ਜਾਣਗੇ ਉਹ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਗੈਰ ਨਹੀਂ ਲਗਾਈ ਜਾਣਗੇ। ਇਸ ਤੋਂ ਇਲਾਵਾ ਜੋ ਵੀ ਕੋਈ ਬੋਰਡ ਪ੍ਰਾਈਵੇਟ ਆਪਣੇ ਆਪਣੇ ਤੌਰ ਤੇ ਲਗਾਏਗਾ ਉਹਨਾਂ ਨੇ ਜ਼ਿੰਮੇਵਾਰੀ ਹੁਣ ਸੰਸਥਾਵਾਂ ਦੀ ਹੋਵੇਗੀ। ਇਹਨਾਂ ਧਾਰਮਿਕ ਬੋਰਡਾਂ ਨੂੰ ਲਗਵਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇਗਾ। ਇਹਨਾਂ ਫਲੈਕਸ ਬੋਰਡਾਂ ਨੂੰ ਧਾਰਮਿਕ ਰੀਤੀ ਰਿਵਾਜ਼ ਨਾਲ ਹੀ ਉਤਾਰਿਆ ਜਾਵੇ ਅਤੇ ਰੱਖ ਰਖਾਵ ਨਾਲ ਸੰਭਾਲ ਕੀਤੀ ਜਾਵੇ। ਇਸ ਮੀਟਿੰਗ ਚ ਇਹ ਆਸ ਜਤਾਈ ਗਈ ਇਸ ਨਾਲ ਆਉਣ ਵਾਲੇ ਸਮੇਂ ਚ ਚੰਗੇ ਨਤੀਜੇ ਨਿਕਲਣਗੇ ।

Leave a comment

Your email address will not be published. Required fields are marked *