ਸ਼ਹਿਰ ਦੇ ਸੁਧਾਰ ਦੇ ਕੰਮਾਂ ਦਾ ਖਰੜਾ ਤਿਆਰ,ਆਮ ਆਦਮੀ ਪਾਰਟੀ ਵਲੋਂ ਬੀਤੀਆਂ ਕਮੀਆਂ ਨੂੰ ਦੂਰ ਕਰਕੇ ਵੋਟਰਾਂ ਦਾ ਵਿਸ਼ਵਾਸ ਮੁੜ ਤੋਂ ਹਾਸਿਲ ਕੀਤਾ ਜਾਵੇਗਾ ਸ਼ਹਿਰੀ ਪ੍ਰਧਾਨ ਮਨੋਜ ਅਰੋੜਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਭਾਂਵੇ ਕਿ ਆਮ ਆਦਮੀ ਪਾਰਟੀ ਵੱਲੋ ਵੋਟਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਵਿੱਚੋ ਸਿਰਫ 3 ਸੀਟਾਂ ਹੀ ਮਿਲੀਆਂ ਹਨ ਪਰ ਫਿਰ ਵੀ ਹੁਣ ਆਮ ਆਦਮੀ ਪਾਰਟੀ ਵੱਲੋ ਇਹ ਦੇਖਿਆ ਜਾ ਰਿਹਾ ਹੈ ਕਿ ਆਖਿਰ ਕਮੀ ਕਿੱਥੇ ਰਹਿ ਗਈ ਜੋ ਵੋਟਰਾਂ ਨੇ ਅਜਿਹਾ ਫਤਵਾ ਦਿੱਤਾ। ਆਮ ਆਦਮੀ ਪਾਰਟੀ ਸ਼ਾਹਕੋਟ ਦੇ ਸ਼ਹਿਰੀ ਪ੍ਰਧਾਨ ਮਨੋਜ ਅਰੋੜਾ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਕੰਮਾਂ ਦੀ ਰਾਜਨੀਤੀ ਕਰਦੀ ਹੈ ਜਦਕਿ ਦੂਜੀਆਂ ਪਾਰਟੀਆਂ ਚਿਹਰੇ ਦੀ ਰਾਜਨੀਤੀ ਤੇ ਜੋਰ ਦਿੰਦੀਆ ਹਨ। ਸ਼ਾਹਕੋਟ ਵਿਖੇ ਆਪਣੇ ਬੂਥ ਨੰਬਰ 145 ਅਤੇ ਵਾਰਡ ਨੰਬਰ 11 ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਮੈ ਆਪਣੀ ਟੀਮ ਨਾਲ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿੰਦਾ ਹਾਂ । ਇਹ ਬੂਥ ਪਿਛਲੇ 5 ਇਲੈਕਸ਼ਨ ਲਗਾਤਾਰ ਆਮ ਆਦਮੀ ਪਾਰਟੀ ਨੂੰ ਜਿੱਤ ਦਿੰਦਾ ਰਿਹਾ ਹੈ। ਸੰਨ 2014 ਤੋ ਲੈ ਕੇ ਹੁਣ ਤੱਕ ਮੇਰੇ ਵਾਰਡ ਵਿੱਚੋ ਕਦੇ ਵੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਨਹੀ ਵੇਖਣਾਂ ਪਿਆ। ਉਨਾਂ ਦੱਸਿਆ ਕਿ ਸੰਨ 2014 ਆਮ ਆਦਮੀ ਪਾਰਟੀ ਦੀ ਉਮੀਦਵਾਰ ਜੋਤੀ ਮਾਨ ਨੂੰ 166, ਸੰਨ 2017 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਥਿੰਦ ਨੂੰ 215, ਇਸੇ ਤਰਾਂ ਸੰਨ 2022 ਵਿੱਚ ਆਪ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ 254, ਸੰਨ 2023 ਵਿੱਚ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 261 ਵੋਟਾਂ ਨਾਲ ਜਿੱਤ ਦੀ ਲੜੀ ਬਰਕਰਾਰ ਰਹੀ ਅਤੇ ਹੁਣ 2024 ਵਿੱਚ ਮੇਰੇ ਵਾਰਡ ਦੀਆਂ ਕੁੱਲ 555 ਵੋਟਾਂ ਪੋਲ ਹੋਈਆਂ ਹਨ, ਜਿਹਨਾਂ ਵਿੱਚੋ ਆਪ ਦੇ ਪਵਨ ਕੁਮਾਰ ਟੀਨੂੰ ਨੂੰ 206, ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 189 ਅਤੇ ਬੀ ਜੇ ਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 98 ਵੋਟਾਂ ਪਈਆਂ ਹਨ ਉਨਾਂ ਕਿਹਾ ਕਿ ਪਾਰਟੀ ਵਲੋ ਵਰਕਰਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਮਿਲੇਗੀ ਤਾਂ ਜ਼ੋ ਲੋਕਾਂ ਨੂੰ ਹਰ ਸਹੂਲਤ ਦਿੱਤੀ ਜਾ ਸਕੇ। ਅੱਗੇ ਗੱਲਬਾਤ ਕਰਦਿਆ ਪ੍ਰਧਾਨ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਨਗਰ ਪੰਚਾਇਤ ਨੂੰ ਸ਼ਹਿਰ ਦੇ ਵਿਕਾਸ ਅਤੇ ਸਾਫ ਸਫਾਈ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਜਿਸ ਵਿੱਚ ਸਫਾਈ ਵਾਲੀਆਂ ਟਰਾਲੀਆਂ ਜੇ ਸੀ ਬੀ ਮਸ਼ੀਨ ਪਾਣੀ ਵਾਲੇ ਟੈਂਕਰ ਅਤੇ ਹੋਰ ਸ਼ਾਮਿਲ ਹਨ। ਆਖਿਰ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਵਾਰਡ ਨੰਬਰ 13(ਮਾਡਲ ਟਾਊਨ ਅਤੇ ਵਿਕਾਸ ਨਗਰ)2014ਤੋਂ ਲੈਕੇ ਹੁਣ ਤੱਕ ਹਰ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮਨੋਜ ਅਰੋੜਾ ਡੱਟ ਕੇ ਖੜ੍ਹਾ ਹੈ। ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਗੇ ਤੋਂ ਵੀ ਸੇਵਾ ਹੀ ਕਰਾਂਗੇ ਮਨੋਜ ਅਰੋੜਾ।
