August 6, 2025
#Punjab

ਸ਼ਹਿਰ ਵਾਸੀਆਂ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋ ਠੰਡੇ ਪਾਣੀ ਦੀਆਂ ਰੇਹੜੀਆਂ ਰਵਾਨਾ ਅਮਿਤ ਜਿੰਦਲ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅੱਤ ਦੀ ਗਰਮੀ ਵਿੱਚ ਯਾਤਰੀਆਂ ਨੂੰ ਠੰਡੇ ਪਾਣੀ ਪਿਲਾਉਣ ਦੀ ਸੇਵਾ ਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਾਜਾਰਾਂ ਚ ਪਾਣੀ ਦੀ ਮੁਫਤ ਸੇਵਾ ਵਾਲੀ ਰੇਹੜੀ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਪੂਜਾ ਅਰਚਨਾ ਤੋਂ ਬਾਅਦ ਐਲ.ਡੀ. ਇਨਕਲੇਵ ਦੇ ਵਿਸ਼ਾਲ ਕੁਮਾਰ ਸ਼ਾਲੂ ਅਤੇ ਰਾਜੇਸ਼ ਸਿੰਗਲਾ ਵੱਲੋਂ ਠੰਡੇ ਪਾਣੀਆਂ ਵਾਲੀਆਂ ਰੇਹੜੀਆਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਰੇਹੜੀਆਂ ਰੋਜਾਨਾ ਬਾਜਾਰਾਂ ਚ ਘੁੰਮ ਘੁੰਮ ਕੇ ਰਾਹਗੀਰਾਂ ਨੂੰ ਮੁਫਤ ਪਾਣੀ ਪ੍ਰਦਾਨ ਕਰਨਗੀਆਂ। ਜਿਸ ਵਿੱਚ ਪਾਣੀ ਅਤੇ ਬਰਫ ਦੀ ਸੇਵਾ ਮੰਗਤ ਰਾਏ ਅਤੇ ਰਸਵੰਤਾ ਮਿਲਕ ਡੇਅਰੀ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲ ਸੇਵਾ ਉਤਮ ਸੇਵਾ ਹੈ। ਗਰਮੀ ਦੇ ਮੌਸਮ ਵਿੱਚ ਪਿਆਸੇ ਨੂੰ ਪਾਣੀ ਪਿਲਾਉਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਇਸ ਮੌਕੇ ਬੋਲਦਿਆਂ ਪ੍ਰੋਜੈਕਟ ਚੇਅਰਮੈਨ ਅਸ਼ੋਕ ਤਨੇਜਾ ਤੇ ਜਿਲ੍ਹਾ ਪ੍ਰਧਾਨ ਰਾਜ ਕਾਂਸਲ ਨੇ ਕਿਹਾ ਕਿ ਸਾਨੂੰ ਗਰਮੀ ਦੇ ਮੌਸਮ ਵਿੱਚ ਰਾਹਗੀਰਾਂ ਲਈ ਆਪਣੀ ਦੁਕਾਨਾਂ ਜਾਂ ਕਾਰੋਬਾਰ ਅੱਗੇ ਇੱਕ ਇੱਕ ਪਾਣੀ ਦੇ ਕੈਂਪਰ ਰੱਖ ਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾਂ ਵੱਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਸਨਮਾਣਿਤ ਵੀ ਕੀਤਾ ਗਿਆ। ਇਸ ਮੌਕੇ ਸੈਕਟਰੀ ਸੁਨੀਲ ਗਰਗ, ਖਜਾਨਚੀ ਸਤੀਸ਼ ਕੁਮਾਰ, ਸੀਨੀ. ਵਾਇਸ ਪ੍ਰਧਾਨ ਬੋਬੀ ਬਾਂਸਲ, ਸਟੇਟ ਮੈਂਬਰ ਰਾਜ ਮਿੱਤਲ ਸੀਏ, ਸੀਨੀਅਰ ਮੈਂਬਰ ਸ਼ਿਵ ਕਾਂਸਲ, ਜਸਵੰਤ ਰਾਏ ਸਿੰਗਲਾ, ਵਿਨੋਦ ਗਰਗ, ਸੁਰਿੰਦਰ ਬੱਬਲ, ਐਡਵੋਕੇਟ ਜੈਨੀ ਕਾਠ, ਡਾ. ਕ੍ਰਿਸ਼ਨ ਲਾਲ, ਸੁਰਿੰਦਰ ਠੇਕੇਦਾਰ, ਕ੍ਰਿਸ਼ਨ ਸਿੰਗਲਾ ਬੱਬੂ, ਰਜਿੰਦਰ ਗੋਇਲ, ਸ਼ਿਵ ਗਰਗ, ਗੌਤਮ ਸ਼ੈਲੀ, ਕੁਲਵਿੰਦਰ ਮੰਗਲਾ, ਸ਼ਿਵ ਜਿੰਦਲ,ਦੇਵ ਭੂਸ਼ਨ ਤੋਂ ਇਲਾਵਾ ਸਮਾਜਸੇਵੀ ਮੌਜੂਦ ਸਨ।

Leave a comment

Your email address will not be published. Required fields are marked *