ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਸੰਘਣੀ ਛਾਂ ਵਾਲੇ ਬੂਟੇ ਲਗਾਏ ਗਏ – ਸ਼ਹਿਰੀ ਪ੍ਰਧਾਨ ਝਲਮਨ ਸਿੰਘ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਦੇ ਸ਼ਹਿਰੀ ਪ੍ਰਧਾਨ ਝਲਮਨ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਨਕੋਦਰ ਵਿਖੇ ਗੋਲਡਨ ਐਵੀਨਿਊ ਕਲੋਨੀ ਦੇ ਵਿੱਚ ਸੰਘਣੀ ਛਾਂ ਵਾਲੇ ਬੂਟੇ ਲਗਾਏ ਗਏ ਅਤੇ ਪੰਜਾਬ ਵਾਸੀ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਹਰ ਘਰ ਚੋਂ ਇੱਕ ਜੀ ਜਰੂਰ ਇੱਕ ਬੂਟਾ ਲਗਾਵੇ ਤਾਂ ਕਿ ਪੰਜਾਬ ਦਾ ਵਾਤਾਵਰਨ ਹਰਿਆ ਭਰਿਆ ਬਣ ਸਕੇ ਅਤੇ ਆਉਣ ਵਾਲੀ ਪੀੜੀ ਨੂੰ ਵਧੀਆ ਵਾਤਾਵਰਨ ਮਿਲੇ
