ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕੱਲਬ ਵਲੋਂ ਡਾ. ਅੰਬੇਡਕਰ ਚੌਂਕ ਨਕੋਦਰ ਵਿਖੇ ਮਜ਼ਦੂਰਾਂ ਦੇ ਨਾਲ ਮਿਲ ਕੇ ਮਜ਼ਦੂਰ ਦਿਵਸ ਮਨਾਇਆ ਗਿਆ – ਐਡਵੋਕੇਟ ਗੌਰਵ ਨਾਗਰਾਜ ਪ੍ਰਧਾਨ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕੱਲਬ ਅਤੇ ਵੈਲਫੇਅਰ ਸੋਸਾਇਟੀ ਵਲੋਂ ਡਾ. ਅੰਬੇਡਕਰ ਚੌਂਕ ਨਕੋਦਰ ਵਿਖੇ ਅੱਜ ਮਜ਼ਦੂਰਾਂ ਦੇ ਨਾਲ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਇਸ ਮੋਕੇ ਤੇ ਐਡਵੋਕੇਟ ਨਾਗਰਾਜ ਨੇ ਮਜ਼ਦੂਰਾ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਂਵਾਂ ਸੁਣੀਆਂ ਅਤੇ ਜਲਦੀ ਹੀ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਕੇ ਉਹਨਾਂ ਦਾ ਹੱਲ ਕਰਵਾਇਆ ਜਾਵੇਗਾ । ਇਸ ਦੇ ਨਾਲ ਹੀ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮਜ਼ਦੂਰਾਂ ਨੂੰ ਬਿਨਾਂ ਕਿਸੇ ਲਾਲਚ ਤੋਂ ਵੋਟ ਪਾਉਣ, ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਅਤੇ ਬਿਨਾਂ ਕਿਸੇ ਮੱਤ ਭੇਦ ਤੋਂ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਲੱਡੂਆਂ, ਕੇਲਿਆਂ ਅਤੇ ਸਮੋਸਿਆਂ ਦਾ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ, ਐਡਵੋਕੇਟ ਅਵਤਾਰ ਸਿੰਘ, ਸ਼੍ਰੀ ਰਵਿੰਦਰ ਟੱਕਰ, ਸ਼੍ਰੀ ਰਾਜੇਸ਼ ਟੱਕਰ ਜੀ, ਰਮਨ ਕੁਮਾਰ, ਹੈਪੀ ਭਲਵਾਨ, ਡਾ.ਮਦਨ ਸਿੰਘ ਗਿੱਲ , ਡਾ. ਰਵੀ ਤੇਜੀ , ਮਨੀਸ਼ ਕੁਮਾਰ, ਮਨਿੰਦਰ ਸਿੰਘ , ਨਿਸ਼ਾਨ ਸਿੰਘ, ਅਜੇ ਕੁਮਾਰ, ਮੰਗਾ ਗਿੱਲ , ਵਿਨੋਦ ਕੁਮਾਰ ਹਲਵਾਈ , ਝਲਮਣ ਸਿੰਘ ਸ਼ਹਿਰੀ ਪ੍ਰਧਾਨ, ਲਵ ਸ਼ੇਰਗਿੱਲ, ਆਦੀ ਪੱਤਵੰਤੇ ਸੱਜਣ ਹਾਜਰ ਸਨ।
