ਸ਼ਹੀਦ ਬੁੱਧੂ ਖਾਂ ਸੋਰਿਆ ਚੱਕਰ ਸਰਕਾਰੀ ਸਕੂਲ ਸਹਿਣਾ ਲਈ ਦੋ ਪ੍ਰੈਜੈਕਟਰ ਭੇਂਟ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ਼ਹੀਦ ਬੁੱਧੂ ਖਾਂ ਸੋਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਹਿਣਾ ਲਈ ਸਮਾਜ ਸੇਵੀ ਅਤੇ ਦਾਨੀ ਪਰਿਵਾਰ ਮੈਡਮ ਜੋਤੀ ਜਲੰਧਰ , ਐਡਵੋਕੇਟ ਭਰਤਵੀਰ ਸਿੰਘ ਸੁਪਰੀਮ ਕੋਰਟ ਦਿੱਲੀ ਵੱਲੋਂ ਸੇਵਾ ਮੁਕਤ ਪ੍ਰਿੰਸੀਪਲ ਮੈਡਮ ਇਕਬਾਲ ਕੌਰ ਉਦਾਸੀ ਦੇ ਯਤਨ ਸਦਕਾ ਇੱਕ ਲੱਖ ਅੱਸੀਂ ਹਜ਼ਾਰ ਰੁਪਏ ਦੇ ਕਰੀਬ ਦੋ ਪ੍ਰੈਜੈਕਟਰ ਉਨਾਂ ਦੇ ਭਤੀਜਾ ਗੁਰਮੀਤ ਸਿੰਘ ਨੀਲਾ ਵੱਲੋਂ ਅੱਜ ਸ਼ਹੀਦ ਬੁੱਧੂ ਖਾਂ ਸੋਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਹਿਣਾ ਵਿਖੇ ਮੈਡਮ ਪਰਮਿੰਦਰ ਕੌਰ ਅਤੇ ਸਮੁੱਚੇ ਸਟਾਫ ਨੂੰ ਸੋਪੇ ਗਏ, ਇਸ ਮੌਕੇ ਗੁਰਮੀਤ ਸਿੰਘ ਨੀਲਾ ਨੇ ਕਿਹਾ ਕਿ ਮੈਡਮ ਇਕਬਾਲ ਕੌਰ ਉਦਾਸੀ ਦੇ ਯਤਨ ਸਦਕਾ ਸਕੂਲ ਬੁਲੰਦੀਆਂ ਤੇ ਪਹੁੰਚਿਆ ਸਾਡਾ ਪਰਿਵਾਰ ਹੁਣ ਵੀ ਸਕੂਲ ਵਿੱਚ ਲੋੜੀਂਦੇ ਸਮਾਨ ਲਈ ਆਪਣਾਂ ਅਹਿਮ ਯੋਗਦਾਨ ਪਾਉਂਦਾ ਰਹੇਗਾ, ਸਕੂਲ ਦੀ ਮੈਡਮ ਜਸਵੀਰ ਕੌਰ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਬੁਲੰਦੀਆਂ ਵੱਲ ਜਾਂਦੇ ਹਨ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਅਤੇ ਦਾਨੀ ਸੱਜਣਾਂ ਤੋਂ ਸਹਿਯੋਗ ਮੰਗਦੇ ਰਹਾਂਗੇ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਕਿਸੇ ਵੀ ਚੀਜ਼ ਦੀ ਘਾਟ ਨਾ ਮਹਿਸੂਸ ਕਰਨ ਇਸ ਮੌਕੇ ਮੈਡਮ ਵੰਦਨਾ ਦੇਵੀ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਜਸਦੀਪ ਸਿੰਘ, ਜਗਦੇਵ ਸਿੰਘ ਰਾਣਾ ਆਦਿ ਹਾਜ਼ਰ ਸਨ
