ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜਸ਼ੰਕਰ ਵਲੋਂ ਬੂਟੇ ਲਗਾਏ ਗਏ

ਮਾਹਿਲਪੁਰ (ਨਿਰਮਲ ਸਿੰਘ ਮੁੱਗੋਵਾਲ) ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿਸਟਰਡ ਗੜਸ਼ੰਕਰ ਵਲੋਂ ਗੌਰਮਿੰਟ ਐਲੀਮੈਂਟਰੀ ਸਕੂਲ ਅਤੇ ਗੌਰਮਿੰਟ ਹਾਈ ਸਕੂਲ ਗੜੀ ਮੱਟੂ ਵਿਖੇ ਛਾਂਦਾਰ, ਫੁੱਲਦਾਰ ਅਤੇ ਫਲਦਾਰ ਬੂਟੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲਕੇ ਲਗਾਏ ਗਏ ਤੇ ਨਾਲ ਹੀ ਪਾਲਣ ਦਾ ਸੰਕਲਪ ਕੀਤਾ ਗਿਆ।ਇਸ ਮੌਕੇ ਸ਼੍ਰੀ ਗਿਆਨ ਚੰਦ ਕਨੇਡਾ,ਪਿਆਰਾ ਸਿੰਘ ਫੌਜੀ, ਬੀਬੀ ਸੁਭਾਸ਼ ਮੱਟੂ,ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ, ਸ਼੍ਰੀਮਤੀ ਭੁਪਿੰਦਰ ਕੌਰ ਪ੍ਰਾਇਮਰੀ ਹੈਡ, ਸ਼੍ਰੀਮਤੀ ਪ੍ਰੀਆ ਸ਼ਰਮਾ ਪ੍ਰਾਇਮਰੀ ਅਧਿਆਪਕਾ,ਪਰਜਿੰਦਰ ਸਿੰਘ ਇੰਗਲਿਸ਼ ਟੀਚਰ, ਰਮਨਦੀਪ ਕੌਰ ਹਾਈ ਸਕੂਲ ਇੰਚਾਰਜ, ਸ਼੍ਰੀਮਤੀ ਰੰਜਨਾ ਰਾਣੀ ਮੈਥ ਮਿਸਟਰੈਸ, ਸ਼੍ਰੀਮਤੀ ਗੁਰਦੀਪ ਕੌਰ ਪੰਜਾਬੀ ਅਧਿਆਪਕਾ, ਸ੍ਰੀਮਤੀ ਸੁਨੀਤਾ ਦੇਵੀ ਐਸ. ਐਸ. ਮਿਸਟਰੈਸ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਸ਼ਮਸ਼ਾਨਘਾਟ ਵਿੱਚ ਤਰਵੈਣੀ ਲਗਾਈ ਗਈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬਿਲਾਸ ਚੌਧਰੀ, ਮਲਕੀਤ ਸਿੰਘ ਦਿਆਲ ਵੀ ਹਾਜਰ ਸਨ ।
