ਸ਼ਾਹਕੋਟ ਦੇ ਪਿੰਡਾਂ ਵਿੱਚ ਅਧੂਰੇ ਸਰਕਾਰੀ ਕੰਮ ਕਰਵਾਉਣ ਵਾਲਿਆਂ ਦਾ ਲੱਗਾ ਤਾਂਤਾ

ਸ਼ਾਹਕੋਟ/ਮਲਸੀਆਂ (ਰਣਜੀਤ ਬਹਾਦੁਰ) ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਤੁਹਾਡੇ ਦੁਆਰ ਦੀ ਅਰੰਭਤਾ ਕੀਤੀ ਗਈ ਹੈ ,ਜਿਸ ਵਿੱਚ ਘਰ ਬੈਠੇ ਲੋਕਾਂ ਨੂੰ ਕਰੀਬ 44 ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼ਾਹਕੋਟ ਦੇ ਬਹੁਤ ਸਾਰੇ ਪਿੰਡਾਂ ਜਿਵੇ ਰਾਮ ਪੁਰ, ਸੰਢਾਂ ਵਾਲ, ਸੋਹਲ ਜਗੀਰ ਅਤੇ ਕਾਕੜਾ ਕਲਾਂ ਵਿੱਚ ਅੱਜ ਹਲਕਾ ਇੰਚਾਰਜ ਪਿੰਦਰ ਪੰਡੋਰੀ ਦੀ ਰਹਿਨੁਮਾਈ ਹੇਠ ਕੈਪਾਂ ਦਾ ਆਯੋਜਿਨ ਕੀਤਾ ਗਿਆ, ਜਿਸ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਲੋਕਾਂ ਨੇ ਪਹੁੰਚਕੇ ਲਾਭ ਪ੍ਰਾਪਤ ਕੀਤਾ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਇੰਡਸਟਰੀ ਵਿੰਗ ਦੇ ਜਿਲਾ ਆਗੂ ਜਸਪਾਲ ਸਿੰਘ ਮਿਗਲਾਨੀ ਅਤੇ ਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਲੋਕ ਸਰਕਾਰ ਵੱਲੋ ਲਗਾਏ ਮੈਗਾ ਕੈਂਪਾਂ ਵਿੱਚ ਪਹੁੰਚਕੇ ਆਪਣੇ ਰੁਕੇ ਕੰਮ ਕਰਵਾ ਰਹੇ ਹਨ। ਉਕਤ ਸਕੀਮਾਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਪੰਜਾਬ ਸਰਕਾਰ ਤੁਹਾਡੇ ਘਰ ਤੱਕ ਪਹੁੰਚ ਕਰ ਰਹੀ ਹੈ ਤਾਂ ਜੋ ਲੋਕ ਖੱਜਲ ਖੁਆਰੀ ਤੋ ਬਚ ਸਕਣ। ਅੱਜ ਦੇ ਮੈਗਾ ਕੈਪਾਂ ਵਿੱਚ ਜਨਮ ਸਰਟੀਫਿਕੇਟ/ ਗੈਰ ਉਪਲੱਬਧਤਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜੀਫਾ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ ਐਸ ਸੀ, ਉਸਾਰੀ ਮਜਦੂਰ ਦੀ ਰਜਿਸਟਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਪਹਿਲਾਂ ਰਜਿਸਟਰਡ / ਗੈਰ ਰਜਿਸਟਰਡ ਦਸਤਾਵੇਜਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ / ਗੈਰ ਉਪਲੱਬਧਤਾ ਸਰਟੀਫਿਕੇਟ, ਪੇਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ ਰਹਿਤ ਸਰਟੀਫਿਕੇਟ, ਮੌਰਟਗੇਜ ਦੀ ਇੰਟਰੀ, ਹੋਰ ਪਛੜੀਆਂ ਸ਼੍ਰੇਣੀਆ ( ਓ ਬੀ ਸੀ ) ਦਾ ਸਰਟੀਫਿਕੇਟ, ਪੱਛੜੀ ਜਾਤੀ ( ਬੀ ਸੀ ) ਸਰਟੀਫਿਕੇਟ, ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟਰੇਸ਼ਨ, ਫਰਦ ਕਢਵਾਉਣੀ, ਆਮਦਨ ਅਤੇ ਜਾਇਦਾਦ ਸਰਟੀਫਿਕੇਟ, ਦਿਵਿਆਂਗ ਸਰਟੀਫਿਕੇਟ / ਯੂ ਡੀ ਆਈ ਡੀ ਕਾਰਡ, ਦਸਤਾਵੇਜ ਦੀ ਕਾਊਟਰ ਸਾਇਨਿੰਗ, ਮੁਆਵਜਾ ਬਾਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟਰੇਸ਼ਨ, ਬਾਰਡਰ ਏਰੀਆਂ ਸਰਟੀਫਿਕੇਟ, ਪੱਛੜਿਆ ਇਲਾਕਾ ਸਰਟੀਫਿਕੇਟ, ਜਮੀਨ ਦੀ ਹੱਦਬੰਦੀ, ਐਨ ਆਰ ਆਈ ਦੇ ਦਸਤਾਵੇਜਾਂ ਦੀ ਕਾਊਟਰ ਸਾਇਨਿੰਗ, ਪੁਲਿਸ ਕਲੀਅਰੈਸ ਸਰਟੀਫਿਕੇਟ ਦੀ ਕਾਊਟਰ ਸਾਇਨਿੰਗ ਕਾਪੀ, ਮੌਤ ਦੀ ਲੇਟ ਇੰਟਰੀ, ਕੰਢੀ ਏਰੀਆ ਸਰਟੀਫਿਕੇਟ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ ਅਤੇ ਮੁਦਰਾ ਸਕੀਮ ਆਦਿ ਵਰਨਣਯੋਗ ਹਨ। ਕੈਪਾਂ ਵਿੱਚ ਹੋਰਨਾਂ ਤੋ ਇਲਾਵਾ ਮਾਸਟਰ ਭਜਨ ਸਿੰਘ, ਬਲਵਿੰਦਰ ਸਿੰਘ, ਰਾਜੀਵ ਸਹਿਗਲ, ਬਲਕਾਰ ਸਿੰਘ, ਗੁਰਸੇਵਕ ਸਿੰਘ, ਤੀਰਥ ਰਾਮ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਦੇਵ ਸਿੰਘ, ਸੱਦੀ ਲਾਲ, ਗੁਰਮੇਲ ਸਿੰਘ ਕਾਨੂੰਗੋ, ਬਲਕਾਰ ਸਿੰਘ ਫੂਡ ਸਪਲਾਈ ਆਦਿ ਹਾਜਰ ਸਨ।
