ਸ਼ਾਹਕੋਟ, ਮਹਿਤਪੁਰ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਠੱਲ ਪਾਉਣ ਲਈ 24 ਨੂੰ ਘੇਰਾਂਗੇ

ਮਹਿਤਪੁਰ, ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਦੀ ਸ਼ਾਝੀ ਮੀਟਿੰਗ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂਆਂ ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮਨੋਹਰ ਸਿੰਘ ਗਿੱਲ, ਮੇਜਰ ਸਿੰਘ ਖੁਰਲਾਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਾਬਾ ਪਲਵਿੰਦਰ ਸਿੰਘ ਚੀਮਾ, ਲਵਪਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਸ਼ਮੀਰ ਸਿੰਘ ਜੰਡਿਆਲਾ, ਬੂਟਾ ਸਿੰਘ ਸ਼ੰਕਰ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਰਿੰਦਰ ਸਿੰਘ ਬਾਜਵਾ ਆਦਿ ਆਗੂਆਂ ਨੇ ਸ਼ਾਹਕੋਟ ਮਹਿਤਪੁਰ ਵਿੱਚ ਵੱਧ ਰਹੀ ਗੁੰਡਾਗਰਦੀ ਦੇ ਮਾਮਲਿਆਂ ਨੂੰ ਵਿਚਾਰਨ ਉਪਰੰਤ 24 ਮਈ ਨੂੰ ਡੀ ਐਸ ਪੀ ਸ਼ਾਹਕੋਟ ਦਾ ਦਫਤਰ ਘੇਰਨ ਦਾ ਕੀਤਾ ਐਲਾਨ ਇਸ ਮੌਕੇ ਆਗੂਆਂ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਜਿਵੇਂ ਪਿੰਡ ਪਰਜੀਆਂ, ਬੱਗਾ ਵਿੱਚ ਆਪਣੇ ਆਪ ਨੂੰ ਪਹਿਲਵਾਨ ਕਹਾਉਣ ਵਾਲੇ ਠੱਗ ਕਿਸਮ ਲੋਕਾਂ ਵੱਲੋਂ ਪਹਿਲਾਂ ਕਿਸੇ ਕਿਸਾਨ ਦੀ ਟਰਾਲੀ ਉਧਾਰੀ ਮੰਗ ਕੇ ਲਿਜਾਂਦੇ ਹਨ। ਜਦੋਂ ਉਸ ਵੱਲੋਂ ਟਰਾਲੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸਨੂੰ ਆਪਣੇ ਖੂਹ ਪਿੰਡ ਬੱਗਾ ਵਿੱਚ ਬੁਲਾ ਕੇ ਉਸ ਦੀ ਗੁੰਡਿਆਂ ਕੋਲੋਂ ਕੁੱਟਮਾਰ ਕਰਵਾਈ ਜਾਂਦੀ ਹੈ। ਤੇ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸੱਟਾ ਮਾਰੀਆਂ ਜਾਦੀਆਂ ਹਨ। ਟਰਾਲੀ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। 13 ਦਿਨ ਬੀਤ ਜਾਣ ਤੇ ਵੀ ਸ਼ਾਹਕੋਟ ਪੁਲਿਸ ਵੱਲੋਂ ਐਮ ਐਲ ਆਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮਾਮਲਾ ਬਾਰ ਬਾਰ ਡੀ ਐਸ ਪੀ ਸਾਹਿਬ ਦੇ ਧਿਆਨ ਵਿੱਚ ਪਰ ਥਾਣੇਦਾਰ ਵੱਡਾ ਤੇ ਡੀ ਐਸ ਪੀ ਸਾਹਿਬ ਛੋਟੇ ਕੋਨ ਕਿਸੇ ਦੀਆਂ ਮੰਨੇ।ਇਸੇ ਤਰ੍ਹਾਂ ਪਿੰਡ ਖੁਰਲਾਪੁਰ ਵਿੱਚ ਰੇਤ ਮਾਫੀਆ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਦਿਆ ਤੇ ਥੋੜੇ ਜਿਹੇ ਪੈਸਿਆਂ ਬਦਲੇ ਇੱਕ ਗਰੀਬ ਮਜਦੂਰ ਨੂੰ ਉਸਦੇ ਘਰੋਂ ਜਬਰੀ ਬਾਂਹ ਫੜਕੇ ਉਸਨੂੰ ਅਸ਼ਲੀਲ ਗਾਲੀ ਗਲੋਚ ਕਰਦਿਆਂ ਕੱਢ ਦਿੱਤਾ ਜਿਸਦੀ ਵੀਡੀਓ ਵਾਇਰਲ ਹੋਣ ਤੇ ਮਾਮਲਾ ਜਮਹੂਰੀ ਕਿਸਾਨ ਸਭਾ ਦੇ ਸਾਥੀਆਂ ਦੇ ਧਿਆਨ ਵਿੱਚ ਆਇਆਂ ਤਾਂ ਗਰੀਬ ਮਜਦੂਰ ਨੂੰ ਘਰ ਵਾੜਿਆਂ ਗਿਆ ਪਰ ਉਸ ਸਮੇਂ ਹੱਦ ਹੋ ਗਈ ਜਦੋਂ ਰੇਤ ਮਾਫੀਏ ਵੱਲੋਂ ਗੁੰਡਾਗਰਦੀ ਕਰਦਿਆ ਸਭਾ ਦੇ ਸਾਥੀਆਂ ਗਾਲੀ ਗਲੋਚ ਕੀਤਾ ਤੇ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ ਮਾਮਲਾ ਐਸ ਐਸ ਪੀ ਸਾਹਿਬ ਧਿਆਨ ਵਿੱਚ ਲਿਆਉਣ ਤੇ ਵੀ ਰੇਤ ਮਾਫੀਆ ਗੁੰਡਾਗਰਦੀ ਤੋਂ ਬਾਜ ਨਹੀਂ ਆ ਰਿਹਾ ਜਿਸ ਦਾ ਜੱਥੇਬੰਦੀਆਂ ਨੇ ਸਖਤ ਨੋਟਿਸ ਲੈਦਿਆਂ ਗੁੰਡਾਗਰਦੀ ਕਰਨ ਵਾਲਿਆਂ ਨੂੰ ਆੜੇ ਹੱਥੀ ਲੈਦਿਆਂ ਕਿਹਾ ਜੇਕਰ ਪੁਲਿਸ ਨੇ ਇਹਨਾਂ ਨੂੰ ਨੱਥ ਨਾ ਪਾਈ ਤਾਂ ਜੱਥੇਬੰਦੀਆਂ ਸਿੱਧੀ ਕਾਰਵਾਈ ਲਈ ਮਜਬੂਰ ਹੋਣਗੀਆਂ।ਇਸ ਮੌਕੇ ਆਗੂਆਂ ਨੇ ਇਨਸਾਫ਼ ਪਸੰਦ ਜੱਥੇਬੰਦੀਆਂ ਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਕਿ ਉਹ 24 ਦੇ ਘਿਰਾਉ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਗੁੰਡਾ ਅੰਨਸਰਾ ਖਿਲਾਫ਼ ਸਖਤ ਕਾਰਵਾਈ ਕਰਵਾਈ ਜਾਵੇ।
ਜਾਰੀ ਕਰਤਾ ਸੰਦੀਪ ਅਰੋੜਾ ਸੂਬਾ ਆਗੂ ਆਲ ਇੰਡੀਆ ਕਿਸਾਨ ਸਭਾ
