ਸ਼ਾਹਕੋਟ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੂਪ ਲਾਲ ਸ਼ਰਮਾ ਨੇ ਮੁੱਹਲਾ ਵਾਸੀਆਂ ਦੀਆਂ ਸਮਿਸਆਵਾਂ ਨੂੰ ਸੁਣਦੇ ਹੋਏ ਲਾਈਟਾਂ ਠੀਕ ਕਰਵਾਈਆਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸੀਨੀਅਰ ਆਗੂ ਰੂਪ ਲਾਲ ਸ਼ਰਮਾ ਨੇ ਪੈ੍ਸ ਨਾਲ਼ ਗਲਬਾਤ ਕਰਦਿਆਂ ਹੋਇਆਂ ਦੱਸਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਤਮਾਮ ਅਹੁਦੇਦਾਰ ਅਤੇ ਵਲੰਟੀਅਰ ਆਪਣੇ -ਆਪਣੇ ਹਲਕੇ ਵਿੱਚ ਜੀ ਜਾਨ ਲਾਕੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਰੂਪ ਲਾਲ ਸ਼ਰਮਾ ਵੀ ਪਿਛਲੇ ਕਾਫੀ ਲੰਮੇ ਅਰਸੇ ਤੋਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਤਿੰਨ ਦੀਆਂ ਲਾਈਟਾਂ ਕਾਫੀ ਦੇਰ ਤੋਂ ਖ਼ਰਾਬ ਸਨ ਜਿਸ ਕਰਕੇ ਰਾਤ ਨੂੰ ਗਲੀਆਂ ਵਿੱਚ ਹਨੇਰਾ ਹੁੰਦਾ ਸੀ ਅਤੇ ਮੁੱਹਲਾ ਵਾਲਿਆਂ ਨੂੰ ਰਾਤ ਨੂੰ ਬਾਹਰ ਆਉਣ ਵਿੱਚ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਰੂਪ ਲਾਲ ਸ਼ਰਮਾ ਨੇ ਆਪ ਜਾਕੇ ਸਾਰੇ ਵਾਰਡ ਨੰਬਰ ਤਿੰਨ ਦੀਆਂ ਲਾਈਟਾਂ ਠੀਕ ਕਰਵਾਈਆਂ ਅਤੇ ਜਿਥੇ ਜ਼ਰੂਰਤ ਉਥੇ ਨਵੀਆਂ ਲਾਈਟਾਂ ਵੀ ਲਵਾਈਆਂ। ਉਨ੍ਹਾਂ ਦਾ ਕੰਮ ਦੇਖਦੇ ਹੋਏ ਮੁਹੱਲੇ ਵਾਲਿਆਂ ਨੇ ਉਨ੍ਹਾਂ ਦਾ ਧਨਵਾਦ ਵੀ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਾਹਕੋਟ ਸ਼ਹਿਰ ਵਿੱਚ ਕਿਤੇ ਵੀ ਕੋਈ ਕੰਮ ਹੋਵੇ ਤਾਂ ਮੈਂ ਹਮੇਸ਼ਾ ਹੀ ਸੇਵਾ ਲਈ ਹਾਜ਼ਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਹੈ ਕੰਮ ਕਰਨਾ ਅਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਅੱਗੇ ਤੋਂ ਵੀ ਕੰਮ ਹੀ ਕਰਾਂਗੇ। ਅਤੇ ਉਨ੍ਹਾਂ ਨੇ ਪੈ੍ਸ ਦੇ ਰਾਹੀਂ ਇਹ ਮੈਸਜ ਵੀ ਦਿੱਤਾ ਕਿ ਸ਼ਹਿਰ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਮਸਿਆ ਹੈ ਤਾਂ ਮੈਨੂੰ ਦੱਸੋ ਮੈਂ ਪਾਰਟੀ ਦੇ ਨਾਲ ਮਿਲਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।
