ਸ਼ਾਹਕੋਟ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਕਮੇਟੀ ਸ਼ਾਹਕੋਟ ਵੱਲੋਂ ਮੰਦਿਰ ਕਮੇਟੀ ਦੇ ਚੇਅਰਮੈਨ ਸਿ਼ਵ ਨਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ‘ਚ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂ ਸਿ਼ਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਮੰਦਿਰ ‘ਚ ਭਗਵਾਨ ਸ਼ਿਵ ਦਾ ਸੁੰਦਰ ਭਵਨ ਵੀ ਸਜਾਇਆ ਗਿਆ। ਮਹਾਂ ਸਿ਼ਵਰਾਤਰੀ ਸਮਾਗਮ ਦੌਰਾਨ ਜਿਥੇ ਵੱਡੀ ਗਿਣਤੀ ‘ਚ ਸ਼ਰਧਾਲੂ ਮੰਦਿਰ ‘ਚ ਨਤਮਸਤਕ ਹੋਏ, ਉਥੇ ਹੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ, ਪਰਮਿੰਦਰ ਸਿੰਘ ਪਿੰਦਰ ਪੰਡੋਰੀ ਇੰਚਾਰਜ਼ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ, ਡਾ. ਅਮਰਜੀਤ ਸਿੰਘ ਥਿੰਦ ਸੀਨੀਅਰ ਭਾਜਪਾ ਆਗੂ, ਹਰਜਿੰਦਰ ਸਿੰਘ ਸੀਚੇਵਾਲ ਵਾਈਸ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਪੰਜਾਬ, ਸਤੀਸ਼ ਰਿਹਾਨ ਅਤੇ ਪਵਨ ਪੁਰੀ ਦੋਵੇਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪਰਮਜੀਤ ਕੌਰ ਬਜਾਜ ਸਾਬਕਾ ਵਾਈਸ ਪ੍ਰਧਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਭਜਨ ਗਾਇਕ ਟਿੱਕੂ ਜਲਾਲਪੁਰੀ ਟਾਂਡਾ ਵਾਲਿਆ ਨੇ ਰਾਤ 9 ਵਜੇ ਤੋਂ ਦੇਰ ਰਾਤ ਤੱਕ ਭਗਵਾਨ ਸਿ਼ਵ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ਤੇ ਸ਼ਰਧਾਲੂ ਖੂਬ ਝੂਮੇ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਭਜਨ ਗਾਇਕ ਟਿੱਕੂ ਜਲਾਲਪੁਰੀ ਅਤੇ ਆਏ ਹੋਏ ਮਹਿਮਾਨਾਂ ਤੇ ਪ੍ਰਮੁੱਖ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਪ੍ਰਧਾਨ ਰਾਜੀਵ ਗੁਪਤਾ, ਵਾਈਸ ਚੇਅਰਮੈਨ ਮਿੰਟੂ ਸਿੰਗਲਾ, ਵਾਈਸ ਪ੍ਰਧਾਨ ਰਜਿੰਦਰ ਗੁਪਤਾ, ਸੈਕਟਰੀ ਸੰਜੀਵ ਗੁਪਤਾ, ਕੈਸ਼ੀਅਰ ਜੈਪਾਲ ਗੁਪਤਾ, ਪੰਡਿਤ ਬਨਵਾਰੀ ਲਾਲ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਮਨੋਜ ਅਰੋੜਾ ਜਸਪਾਲ ਮਿਗਲਾਨੀ, ਮਨਦੀਪ ਸਿੰਘ ਝੀਤਾ, ਰਾਜੀਵ ਸਹਿਗਲ, ਰੂਪ ਲਾਲ ਸ਼ਰਮਾ ਫਾਊਂਡਰ ਮੈਂਬਰ, ਗੁਰਪ੍ਰੀਤ ਸਿੰਘ ਮਠਾੜੂ, ਸੁੱਚਾ ਗਿੱਲ, ਬਲਜਿੰਦਰ ਸਿੰਘ ਖਿੰਡਾ, ਸਾਬੀ ਮੱਟੂ, ਗੈਰੀ ਢੰਡੋਵਾਲ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਸ਼ੇਰੋਵਾਲੀਆ, ਕਪਿਲ ਗੁਪਤਾ ਸਾਬਕਾ ਵਾਈਸ ਚੇਅਰਮੈਨ, ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਐੱਮ.ਸੀ., ਰੋਮੀ ਗਿੱਲ ਸਾਬਕਾ ਐੱਮ.ਸੀ., ਪਵਨ ਅਗਰਵਾਲ ਸਾਬਕਾ ਐੱਮ.ਸੀ., ਸ਼ੈਂਟੀ ਚਾਵਲਾ, ਕਾਲਾ ਗਾਬਾ, ਅਮਨਦੀਪ ਸੈਦਪੁਰੀ, ਬੰਟੀ ਬੱਠਲਾ ਪ੍ਰਧਾਨ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ, ਗਗਨ ਜਿੰਦਲ, ਲਛਮਣ ਸੋਬਤੀ, ਬਬਲੂ ਰਿਹਾਨ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸੰਜਮ ਮੈਸਨ ਮੰਡਲ ਪ੍ਰਧਾਨ ਬੀਜੇਪੀ, ਕਾਲਾ ਪਹਿਲਵਾਨ ਸਾਬਕਾ ਜਿਲ੍ਹਾਂ ਪ੍ਰਧਾਨ ਬੀਜੇਪੀ, ਸੰਜੀਵ ਸੋਬਤੀ ਸਾਬਕਾ ਮੰਡਲ ਪ੍ਰਧਾਨ, ਅਨੀਲ ਅਗਰਵਾਲ ਭਾਜਪਾ ਆਗੂ, ਟਿੰਪੀ ਕੁਮਰਾ, ਪ੍ਰੀਤਮ ਦਾਸ ਸੇਵਾ ਮੁਕਤ ਏ.ਐਸ.ਆਈ., ਵਿਸ਼ਾਲ ਗੋਇਲ, ਧੀਰਾ ਲਾਲਕਾ, ਦਿਆਲਾ ਗਿੱਲ, ਪ੍ਰਿਤਾਪਾਲ ਸਿੰਘ, ਰਾਜੇਸ਼ ਗੋਸਾਈ, ਸੁਰਿੰਦਰ ਸੋਬਤੀ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਸੁਰਿੰਦਰ ਵਿੱਗ, ਵਿਜੈ ਵਿੱਗ, ਦੀਪਕ ਵਿੱਗ, ਸ਼ਿਵ ਸ਼ੰਭੂ ਗੁਪਤਾ, ਅੰਮ੍ਰਿਤ ਲਾਲ ਕਾਕਾ, ਸਤਵੀਰ ਗੁਪਤਾ, ਅਸ਼ਵਨੀ ਮਿੱਤਲ ਜਿਲ੍ਹਾਂ ਜਨਰਲ ਸਕੱਤਰ ਬੀਜੇਪੀ, ਚੰਦਰ ਮੋਹਨ ਸੋਬਤੀ, ਅਨੂਪ ਜੈਨ, ਸੈਰਿਫ਼ ਘਈ ਆਦਿ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।
