ਸ਼ਿੰਗਾਰਾ ਰਾਮ ਸਹੂੰਗੜਾ ਸਾਬਕਾ ਐੱਮ.ਐੱਲ.ਏ ਗੜਸ਼ੰਕਰ ਦੀ ਯਾਦ ਨੂੰ ਸਮਰਪਿਤ ਹੋਵੇਗਾ ਦੂਜਾ ਵਿਸ਼ਾਲ ਸੰਮੇਲਨ

ਨਵਾਂ ਸ਼ਹਿਰ/ਔੜ, ਬਹੁਜਨ ਰਹਿਬਰਾਂ ਦੇ ਅੰਦੋਲਨ ਨੂੰ ਪੰਜਾਬ ਦੇ ਦਲਿਤ ਸਮਾਜ ਵਿੱਚ ਲੈਕੇ ਜਾਣ ਵਾਲੇ ਨਿਧੜਕ ਬਹੁਜਨ ਸਮਾਜ ਦੇ ਜਰਨੈਲ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦੇ ਯੋਧੇ ਗੜਸ਼ੰਕਰ ਜਰਨਲ ਵਿਧਾਨ ਸਭਾ ਹਲਕੇ ਤੋਂ ਦੋ ਵਾਰੀ ਬਣੇ ਐੱਮ.ਐੱਲ.ਏ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੀ ਯਾਦ ਨੂੰ ਸਮਰਪਿਤ ਦੂਜਾ ਵਿਸ਼ਾਲ ਸੰਮੇਲਨ ਮਿਤੀ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੁਹੱਲਾ 9 ਗਰੁੱਪ ਗੜਸ਼ੰਕਰ ਵਿਖੇ ਕਰਵਾਇਆ ਜਾਵੇਗਾ। ਪ੍ਰੈੱਸ ਨੂੰ ਇਹ ਜਾਣਕਾਰੀ ਸਵਰਗੀ ਸ਼ਿੰਗਾਰਾ ਰਾਮ ਸਹੂੰਗੜਾ ਦੇ ਵੱਡੇ ਸਪੁੱਤਰ ਕੁੰਵਰ ਜੱਗਵੀਰ ਸਿੰਘ ਸਹੂੰਗੜਾ ਜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦਿੱਤੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸਵੇਰੇ 11 ਵਜੇ ਪਾਇਆ ਜਾਵੇਗਾ। ਅਰਦਾਸ ਉਪਰੰਤ ਪੰਜਾਬ ਭਰ ਤੋਂ ਬਹੁਜਨ ਸਮਾਜ ਦੇ ਆਏ ਹੋਏ ਵੱਖ ਵੱਖ ਆਗੂ ਸਹਿਬਾਨ ਦੂਜੇ ਵਿਸ਼ਾਲ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਇਸ ਯਾਦਗਾਰੀ ਸੰਮੇਲਨ ਵਿੱਚ ਧਾਰਮਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਹਾਜ਼ਰੀਆਂ ਭਰਨਗੀਆ। ਇਸ ਮੌਕੇ ਤੇ ਪਹੁੰਚਣ ਲਈ ਸ਼ਿੰਗਾਰਾ ਰਾਮ ਸਹੂੰਗੜਾ ਦੇ ਪਰਿਵਾਰ ਨੇ ਸਹੂੰਗੜਾ ਸਾਬ ਦੇ ਸਾਰੇ ਸ਼ੁਭਚਿੰਤਕਾ ਨੂੰ ਬੇਨਤੀ ਕੀਤੀ ਤੇ ਸ਼ਿੰਗਾਰਾ ਰਾਮ ਸਹੂੰਗੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਬੇਨਤੀ ਕੀਤੀ ਤੇ ਬਹੁਜਨ ਸਮਾਜ ਨੂੰ ਗੜਸ਼ੰਕਰ ਗੁਰਦੁਆਰਾ 9 ਗਰੁੱਪ ਵਿਖੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਸ਼ਿੰਗਾਰਾਂ ਰਾਮ ਸਹੂੰਗੜਾ ਦੇ ਵਿਚਾਰਾਂ ਨੂੰ ਜਿੰਦਾਂ ਰੱਖਿਆ ਜਾ ਸਕੇ।
