ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉਠਿਆ ਸ਼ਾਹਕੋਟ

ਸ਼ਾਹਕੋਟ 21 ਜਨਵਰੀ ( ਰਣਜੀਤ ਬਹਾਦੁਰ ):- ਪ੍ਰਭੂ ਸ਼੍ਰੀ ਰਾਮ ਜੀ ਦੀ ਅਯੋਧਿਆ ਨਗਰੀ ਵਿੱਚ ਹੋ ਰਹੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਅੱਜ ਸ਼੍ਰੀ ਹਰਿ ਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਸਜਾਈ ਗਈ, ਜੋ ਸ਼ਾਹਕੋਟ ਦੇ ਮੁੱਖ ਬਜਾਰਾਂ ਅਤੇ ਮੁਹੱਲਿਆਂ ਵਿੱਚ ਦੀ ਹੁੰਦੀ ਹੋਈ ਦੇਰ ਸ਼ਾਮ ਵਾਪਿਸ ਹਰਿਨਾਮ ਸੰਕੀਰਤਨ ਭਵਨ, ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ ਵਾਪਿਸ ਪਹੁੰਚੀ। ਜਿਸ ਦੇ ਸਵਾਗਤ ਲਈ ਦੁਸ਼ਹਿਰਾ ਕਮੇਟੀ ਸ਼ਾਹਕੋਟ , ਹਨੂੰਮਾਨ ਮੰਦਿਰ ਕਮੇਟੀ, ਸ਼ਿਵ ਮੰਦਿਰ ਕਮੇਟੀ, ਅਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਥੇ ਹਰ ਤਰਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਸੀ ਉਥੇ ਸ਼ਹਿਰ ਵਾਸੀਆਂ ਵੱਲੋ ਲੱਡੂਆਂ,ਸਮੋਸਿਆਂ, ਚਾਹ ਅਤੇ ਤਰਾਂ ਤਰਾਂ ਦੇ ਪਕਵਾਨ ਤਿਆਰ ਕਰਵਾਕੇ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ।
ਅੱਜ ਦੇ ਇਸ ਨਗਰ ਕੀਰਤਨ ਮੌਕੇ ਹੋਰਨਾਂ ਤੋ ਇਲਾਵਾ ਚਮਨ ਲਾਲ ਡੱਬ, ਪੰਡਿਤ ਸਤੀਸ਼ ਕੁਮਾਰ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਬੀਬੀ ਰਣਜੀਤ ਕੌਰ ਆਪ ਆਗੂ, ਬਲਬੀਰ ਸਿੰਘ ਚੇਅਰਮੈਨ, ਸਤੀਸ਼ ਰਿਹਾਨ, ਸੁਲਕਸ਼ਨ ਸੋਬਤੀ, ਸੰਜੀਵ ਸੋਬਤੀ, ਰਿੱਕੀ ਸੋਬਤੀ, ਲਸ਼ਮਣ ਸੋਬਤੀ, ਟਿੰਮੀ ਕੁਮਰਾ, ਜਤਿੰਦਰ ਪਾਲ ਸਿੰਘ ਬੱਲਾ, ਬੂਟਾ ਸਿੰਘ ਕਲਸੀ, ਪਰਵੀਨ ਗਰੋਵਰ, ਜਸਪਾਲ ਸਿੰਘ ਮੁਗਲਾਨੀ, ਰੂਪ ਲਾਲ ਸ਼ਰਮਾਂ, ਮਨੋਜ ਅਰੋੜਾ, ਮਨਦੀਪ ਸਿੰਘ ਝੀਤਾ, ਰਾਹੁਲ ਪੰਡਿਤ, ਧਰਮਵੀਰ ਅਰੋੜਾ, ਮਨਜੀਤ ਦੇਦ, ਜਗਦੀਸ਼ ਚੰਦਰ ਵਡੈਹਰਾ, ਰਾਜਾ ਅਰੋੜਾ, ਦਰਸ਼ਨ ਲਾਲ ਅਰੋੜਾ, ਪੰਡਿਤ ਉਮਾਂ ਸ਼ੰਕਰ, ਜਸਵਿੰਦਰ ਸਿੰਘ ਪੋਪਲੀ, ਪਰਮਿੰਦਰ ਮੈਸਨ, ਤਿਲਕ ਰਾਜ ਗੋਸਾਈ, ਰਕੇਸ਼ ਅਰੋੜਾ, ਪਰਮਜੀਤ ਗੋਗੀਆ, ਬਲਜਿੰਦਰ ਸਿੰਘ ਖਿੰਡਾ, ਮੁਲਖ ਰਾਜ, ਨਿਰਮਲ ਸਿੰਘ ਮੱਲ, ਰਾਖੀ ਮੱਟੂ, ਸਰਬਜੀਤ ਮੱਟੂ, ਡਾ. ਰਮੇਸ਼ ਹੰਸ, ਰਾਮੇਸ਼ਵਰ ਸ਼ਰਮਾਂ ਲਾਡੀ, ਸੁਰਿੰਦਰ ਸਿੰਘ, ਸ਼ੈਟੀ ਚਾਵਲਾ, ਕਮਲ ਸਰਮਾਂ, ਸੁਰਿੰਦਰ ਕੁਮਾਰ ਛਿੰਦਾ, ਚਰਨਜੀਤ ਅਰੋੜਾ, ਮੰਗਾ ਸੋਬਤੀ, ਪਰਦੀਪ ਡੱਬ, ਯਸ਼ਪਾਲ ਗੁਪਤਾ, ਪਰਮਜੀਤ ਕੌਰ ਬਜਾਜ, ਆਦਿ ਹਾਜਰ ਸਨ।
22 ਜਨਵਰੀ 2024 ਦਿਨ ਸੋਮਵਾਰ ਨੂੰ ਦੁਸ਼ਹਿਰਾ ਗਰਾਊਂਡ ਸ਼ਾਹਕੋਟ ਵਿੱਚ ਸ਼ਾਮ 7 ਵਜੇ ਦੀਪ ਮਾਲਾ ਕੀਤੀ ਜਾਵੇਗੀ ਅਤੇ ਆਤਿਸ਼ਬਾਜੀ ਚਲਾਈ ਜਾਵੇਗੀ ਜਿਸ ਦਾ ਨਜ਼ਾਰਾ ਦੇਖਣ ਯੋਗ ਹੋਵੇਗਾ। ਇਸ ਤੋ ਇਲਾਵਾ ਮੰਦਿਰ ਸ਼੍ਰੀ ਲਕਸ਼ਮੀ ਨਾਰਾਇਣ, ਪ੍ਰਾਚੀਨ ਸ਼ਿਵ ਮੰਦਿਰ ਤਲਾਅ ਵਾਲਾ, ਦਾਣਾਂ ਮੰਡੀ ਸ਼ਾਹਕੋਟ, ਅਤੇ ਹੋਰ ਬਹੁਤ ਸਾਰੇ ਥਾਵਾਂ ਤੇ ਰਾਮ ਭਗਤਾਂ ਵੱਲੋ ਅਤੁੱਟ ਲੰਗਰ ਵੀ ਲਗਾਇਆ ਜਾ ਰਿਹਾ ਹੈ।
