August 6, 2025
#Punjab

ਸ਼੍ਰੀ ਅਮਰਨਾਥ (ਜੰਮੂ ਕਸ਼ਮੀਰ) ਜੀ ਦੀ ਪਵਿੱਤਰ ਗੁਫਾ ਤੇ 24ਵੇਂ ਵਿਸ਼ਾਲ ਭੰਡਾਰੇ ਲਈ ਰਾਸ਼ਨ ਦੇ ਟਰੱਕਾਂ ਨੂੰ ਕੀਤਾ ਰਵਾਨਾ

ਬੁਢਲਾਡਾ/ਮਾਨਸਾ (ਅਮਿਤ ਜਿੰਦਲ) ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਪੰਜਾਬ ਵੱਲੋਂ 24ਵੇਂ ਵਿਸ਼ਾਲ ਭੰਡਾਰੇ ਦੀ ਰਵਾਨਗੀ ਮੁੱਖ ਦਫਤਰ ਸ਼ਿਵ ਮੰਦਰ ਨੇੜੇ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ ਪੰਜਾਬ ਤੋਂ ਪੂਰੀਆਂ ਧਾਰਮਿਕ ਰਸਮਾਂ ਨਾਲ ਸ਼੍ਰੀ ਅਮਰਨਾਥ (ਜੰਮੂ ਕਸ਼ਮੀਰ) ਲਈ ਕੌਸਲ ਕੁਮਾਰ, ਸੋਨੂੰ ਅਤੇ ਗਾਜ਼ੀਆਬਾਦ ਬ੍ਰਾਂਚ ਦੇ ਪ੍ਰਧਾਨ ਨਰਿੰਦਰ ਗੁਪਤਾ ਗਾਜੀਆਬਾਦ ਦੀ ਰਹਿਨੁਮਾਈ ਹੇਠ ਰਵਾਨਾ ਕੀਤਾ ਗਿਆ। ਮੰਡਲ ਦੇ ਸਮੂਹ ਮੈਬਰਾਂ ਨੇ ਹਵਨ ਯੱਗ ਕਰਵਾਇਆ ਇਹ ਹਵਨ ਮੰਦਰ ਦੇ ਪੁਜਾਰੀ ਪੰਡਿਤ ਉਤਮ ਕੁਮਾਰ ਸਾਸਤਰੀ ਕਾਠਮੰਡੂ ਨੇ ਵਿਧੀ ਪੂਰਵਕ ਕੀਤੀ ਅਤੇ ਭਗਵਾਨ ਸਿਵ ਦੀ ਪੂਜਾ ਕੀਤੀ ਗਈ। ਇਸ ਮੌਕੇ ਤੇ ਨਾਰੀਅਲ ਦੀ ਰਸਮ ਅੰਕੁਸ ਕੁਮਾਰ ਚੰੜੀਗੜ, ਮਨੀ ਬਾਸਲ ਬਠਿੰਡਾ ਅਤੇ ਝੰਡੀ ਦੇਣ ਦੀ ਰਸਮ ਰਾਜੇਸ ਜਿੰਦਲ ਨੇ ਕੀਤੀ। ਮੰਡਲ ਮੁੱਖੀ ਅਰੁਣ ਕੁਮਾਰ ਬਿੱਟੂ ਅਤੇ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਭਗਤਾਂ ਦੇ ਆਸ਼ੀਰਵਾਦ ਨਾਲ ਸੰਸਥਾ ਵੱਲੋਂ 29 ਜੂਨ ਤੋ 19 ਅਗਸਤ ਤੱਕ ਪਵਿੱਤਰ ਗੁਫਾ ਤੇ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਵੱਲੋਂ ਪਹਿਲੀ ਵਾਰ ਰਾਮ ਜ਼ਨਮ ਅਯੋਧਿਆ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਵਿੱਚ ਭੋਲੇ ਬਾਬਾ ਬਰਫਾਨੀ ਦੇ ਦਰਸਨਾ ਲਈ ਆਉਣ ਜਾਣ ਵਾਲੇ ਹਰ ਸਿਵ ਭਗਤਾਂ ਦੇ ਠਹਿਰਣ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਭੰਡਾਰੇ ਵਿੱਚ ਮੌਜੂਦ ਸਮੱਗਰੀ ਅਤੇ ਮੈਡੀਕਲ ਸੁਵਿਧਾਵਾਂ ਨੂੰ 6 ਟਰੱਕਾਂ ਵਿੱਚ ਭਰ ਕੇ 100 ਤੋਂ ਵੱਧ ਸੇਵਾਦਾਰਾਂ ਸਮੇਤ ਪਵਿੱਤਰ ਗੁਫਾ ਵੱਲ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਮੈਂਬਰ ਵਿਵੇਕ ਕੁਮਾਰ, ਗਿਆਨ ਚੰਦ, ਅਨਿਲ ਕੁਮਾਰ, ਰਿੰਕੁੂ, ਰਿਸਵ ਗਰਗ, ਅਭੀ ਭੰਮਾ, ਕਮਲਜੀਤ ਸਿੰਘ, ਅਜੈ ਕੁਮਾਰ , ਕੇਵਲ ਕ੍ਰਿਸਨ, ਇੰਦਰਜੀਤ ਇੰਦਾ, ਰਤਨ, ਰੋਹਿਤ ਸਿੰਗਲਾ, ਮਿਹੁਲ ਸਿੰਗਲਾ, ਅਰੁਣ ਗੋਇਲ, ਗੁਲਾਬ ਸਿੰਘ ਹਲਵਾਈ, ਬਿੰਦਰ ਹਲਵਾਈ, ਗੁਰਪ੍ਰੀਤ ਧਾਲੀਵਾਲ ਆਦਿ ਹਾਜ਼ਰ ਸਨ |

Leave a comment

Your email address will not be published. Required fields are marked *